ਗ਼ਜ਼ਲ
08:47 Edit This 0 Comments »ਜ਼ਿੰਦਗੀ ਇਹ ਆਪਣੀ , ਮੈ ਇੱਕ ਲਾਸ਼ ਵਾਂਗ ਜੀਂਦੀ ਹਾਂ!
ਦੁਨੀਆਂ ਦੇ ਦਿੱਤੇ ਅਥਰੂ,ਦਿਨ ਰਾਤ ਸਜਣਾ!ਪੀਂਦੀ ਹਾਂ !!
ਕੋਈ ਹਾਲ ਨਾ ਜਾਣੇ ਦਿਲ ਦਾ,ਜ਼ਾਲਿਮ ਲੋਕ ਬੇਦਰਦੀ ਨੇ!
ਘੁੱਟ ਦਰਦਾਂ ਦੇ ਪੀ- ਪੀ ਕੇ,ਜ਼ਖਮਾਂ ਨੂੰ ਬੈਠੀ ਸੀਂਦੀ ਹਾਂ !!
ਮੈ ਉਡਣਾ ਉਚੀ ਚਾਹਿਆ ਸੀ,ਖੰਭ ਕੱਟ ਦਿੱਤੇ ਜ਼ਮਾਨੇ ਨੇ!
ਰੋਂਦੀ ਕਰਮਾਂ ਮਾੜਿਆਂ ਨੂੰ,ਵਿਚ ਗਮ ਦੇ ਡੁੱਬੀ ਰਹਿੰਦੀ ਹਾਂ!
ਅਜੇ ਵੀ ਕਰਦੈ ਗੱਲ ਤੇਰੀ,ਇੱਕ ਅਟਕਿਆ ਹੌਂਕਾ ਮੇਰਾ ਵੇ!
ਤੂੰ ਛਡ ਕੇ ਪਰਦੇਸ ਗਿਆ,ਮੈ ਤਾਅਨੇ ਹਰਦਮ ਸਹਿੰਦੀ ਹਾਂ!
ਇਹਨਾ ਅਖੀਆਂ ਦੇ ਵਿਚ ਲੋਕੋ !ਇੱਕ ਦਰਦ ਉਕਰੀ ਏ!
ਤਾਹੀਓਂ ਹੰਝੂਆਂ ਭਿਜੀਆ,ਗਜ਼ਲਾਂ ਤੇ ਨਜ਼ਮਾਂ ਕਹਿੰਦੀ ਹਾਂ!
ਜੋਬਨ-ਰੁੱਤੇ ਪ੍ਰੀਤ ਨੇ ਮਰਨਾ,ਪੀੜਾਂ ਜੀਣ ਨਾ ਦੇਂਦੀਆਂ ਨੇ !
ਦੋਸਤੋ! ਜਾਂਦੀ ਵਾਰ ਦਾ ਮੈ ,ਸਜਦਾ ਸਭ ਨੂੰ ਕਹਿੰਦੀ ਹਾਂ !!..........ਪ੍ਰੀਤ
0 comments:
Post a Comment