ਗ਼ਜ਼ਲ
08:46 Edit This 0 Comments »
ਗ਼ਜ਼ਲ
ਦਿਲ ਆਸਾਂ ਦੇ ਦੀਪ ਜਗਾਉਂਦਾ ਰਾਤ-ਦਿਨੇ!
ਯਾਦ ਤੇਰੀ ਵਿਚ ਹੈ ਕੁਰਲਾਉਂਦਾ ਰਾਤ-ਦਿਨੇ!!
ਦਿਲ ਆਸਾਂ ਦੇ ਦੀਪ ਜਗਾਉਂਦਾ ਰਾਤ-ਦਿਨੇ!
ਯਾਦ ਤੇਰੀ ਵਿਚ ਹੈ ਕੁਰਲਾਉਂਦਾ ਰਾਤ-ਦਿਨੇ!!
ਅਸੀਂ ਰੋਗ ਅਵੱਲਾ ਲਾ ਕੇ ਦਿਲ ਨੂੰ ਬੈਠੇ ਹਾਂ!
ਇਸ਼ਕ ਤੇਰਾ ਕੀ ਰੰਗ ਵਿਖਾਉਂਦਾ ਰਾਤ-ਦਿਨੇ!!
ਵਿਚ ਹਵਾਵਾਂ ਮੇਰੇ ਹੌਕੇ ਰਲ-ਮਿਲ ਜਾਂਦੇ ਨੇ!
ਜਦ ਵੀ ਤੇਰਾ ਹਿਜਰ ਸਤਾਉਂਦਾ ਰਾਤ-ਦਿਨੇ!
ਦਿਲ ਵਾਲੇ ਸੁੰਨੇ ਵਿਹੜੇ ਜਦ ਓਹ ਆ ਜਾਂਦੈ!
ਮਨ ਮੇਰੇ ਦਾ ਚੈਨ ਚੁਰਾਉਂਦਾ ਰਾਤ-ਦਿਨੇ!!
ਉਜੜੇ ਦਿਲ ਵਿਚ ਪੀੜ ਜਿਹੀ ਉਠਦੀ ਏ!
ਜਦ ਵੀ ਤੇਰਾ ਚੇਤਾ ਆਉਂਦਾ ਰਾਤ-ਦਿਨੇ!!...........ਪ੍ਰੀਤ
0 comments:
Post a Comment