gਜ਼ਲ
08:50 Posted In preet Edit This 0 Comments » gਜ਼ਲ {preet saini}
ਲਖਾਂ ਵਿਚੋਂ ਚੁਣ ਕੇ ਸੀ ,ਅੜਿਆ ! ਤੇਨੂੰ ਯਾਰ ਬਣਾਇਆ!
ਪਰ ਗੈਰਾਂ ਨਾਲ ਰਲ ਕੇ ਤੂੰ, ਸਾਡੇ ਨਾਲ ਦਗਾ ਕਮਾਇਆ !!
ਦਿਲ ਇਹ ਝੱਲਾ ਬਹਿ ਚੱਲਿਆ ,ਵਿਚ ਹੰਝੂਆਂ ਦੇ ਦੋਸਤ !
ਕਾਲੀਆਂ ਰਾਤਾਂ ਉਠ-ਉਠ ਮੈਂ ,ਨੈਣਾਂ ਚੋਂ ਨੀਰ ਵਗਾਇਆ !!
ਜਿੰਦ ਮੇਰੀ ਹੁਣ ਰੁਲ ਚੱਲੀ ਏ, ਵਿਚ ਗਮਾਂ ਦੀਆਂ ਰਾਹਾਂ !
ਵਾਦੇ ਕਰ ਕੇ ਭੁੱਲ ਗਿਓਂ ,ਵੇ ਤੂੰ ਚੰਗਾ ਦਿਲ ਲਗਾਇਆ
ਅਖੀਆਂ ਥੱਕ, ਚੂਰ ਹੋਈਆਂ ਤੇਰੇ ਰਾਹਾਂ ਵਿਚ ਵਿਛਾਈਆਂ !
ਅਸ਼ਕਾਂ ਦੇ ਦਰਿਆ ਵਗ ਚੱਲੇ,ਹਾਏ! ਪਰ ਤੂੰ ਨਾ ਆਇਆ !!
ਹੁਣ ਹਰ ਆਹਟ ਜਾਪੇ ਉਸ ਦੇ, ਕਦਮਾਂ ਦੀ ਹੀ ਆਹਟ !
ਅਨਭੋਲ-ਪੁਣੇ ਵਿਚ ਪ੍ਰੀਤ ਨੇ ਫੱਟ ਇਸ਼ਕ ਦਾ ਖਾਇਆ !!
gurpreet saini

0 comments:
Post a Comment