ਫਿਰ.. ਕਹਿਣਾ .....ਬੋਲਦੈ...

ਈ-ਮੇਲ ਪਤਾ saandalbaar@gmail.com ਰਚਨਾਵਾ ਯੂਨਿਕੋਡ ਵਿੱਚ ਹੀ ਸਵੀਕਾਰ ਹੋਣ ਗੀਆਂ ਬਲੋਗ ਸਾਂਦਲਬਾਰ ਵਿਚ ਪੋਸਟਿੰਗ ਲਈ ਰਚਨਾਵਾਂ ਭੇਜਣ ਦਾ ਧਨਵਾਦ -admin ਸਾਂਦਲਬਾਰ ਸਾਂਦਲ ਬਾਰ ਵਿੱਚ ਛਪੀਆਂ ਰਚਨਾਵਾਂ ਦਾ ਕਾਪੀ ਰਾਈਟ ਲੇਖਕ ਦੇ ਰਾਖਵੇਂ ਹਨ .ਲੇਖਕ ਦੀ ਲਿਖਤ ਰਜ਼ਾਮੰਦੀ ਬਿਨਾ ਕੋਈ ਵੀ ਰਚਨਾ ਦਾ ਉਪਯੋਗ ਨਾ ਕੀਤਾ ਜਾਵੇ ਜੀ .ਅਜਿਹਾ ਕਰਨ ਵਾਲੇ ਖਿਲਾਫ਼ ਕਾਨੂਨੀ ਚਾਰਜੋਈ ਕੀਤੀ ਜਾ ਸਕਦੀ ਹੈ . ਸਾਂਦਲਬਾਰ ਵਿੱਚ ਛਪੇ ਲੇਖਕ ਆਪਣੀਆ ਲਿਖਤਾਂ ਬਾਬਤ ਜਵਾਬ ਦੇ ਹਨ . ਅਦਾਰਾ ਸਾਂਦਲਬਾਰ ਇਸ ਸਬੰਧੀ ਕਿਸੇ ਤਰਾਂ ਦੀ ਕੋਈ ਜਿੰਮੇ ਵਾਰੀ ਨਹੀ ਲਏ ਗਾ .-admin**********ਫਰਕ ਤਾਂ ਉੰਨੀ ਇੱਕੀ ਦਾ ਹੈ ,T E A C H E R ਦਾ ਤੇ CHEATER ਦਾ ਇੱਕ ਵੀ ਵਰਨ ਦੀ ਵਾਧ ਘਾਟ ਨਹੀਂ .ਸਿਰਫ਼ ਭੌਤਿਕ ਲੋੜਾਂ ਦੀ ਹਨੇਰੀ ਨੇ ਇਹਨਾ ਵਰਨਾ ਦੀ ਤਰਤੀਬ ਦੀਆਂ ਚੂਲਾਂ ਹਿਲਾ ਦਿੱਤੀਆਂ ਨੇ ਸਿਖਿਆ ਨੂੰ ਸਿਖਿਆ ਲਈ ਵਰਤਣਾ ਸ਼ਾਇਦ ਕੋਈ ਸਿਖਿਆ ਕਿ ਨਹੀਂ ਪਰ ਸਿਖਿਆ ਨੂੰ ਵਪਾਰ ਕਰ ਕੇ ਧਨੀ ਵਾਪਰਦੇ ਅਨੇਕਾਂ ਲਭ ਪੈਣ ਗੇ .. ਜੁਗਾੜ ਤੰਤਰ ਅੱਜ ਲੋਕਤੰਤਰ ਦੇ ਜਿਸਮ ਵਿੱਚ ਵੜ ਬੈਠਾ ਹੈ . ਕੋਈ ਮਾਂਦਰੀ ਇਸ ਜੁਗਾੜ ਤੰਤਰ ਰੂਪੀ ਭੂਤਨੇ ਨੂੰ ਲੋਕ ਤੰਤਰ ਦੀ ਦੇਹੀ ਵਿੱਚੋ ਕਢਣ ਦਾ ਹੰਬਲਾ ਮਾਰੂ ਗਾ ਕਿ ਨਹੀਂ ਪਤਾ ਨਹੀ..ਜੇ ਕੋਈ ਹੰਬਲਾ ਮਾਰੂ ਵੀ ਤਾਂ ਇਹ ਭੂਤਨਾ ਨਿਕਲੂ ਵੀ ਕਿ ਨਹੀਂ ਪਤਾ ਨਹੀਂ ... ਇਸ ਜੁਗਾੜ ਤੰਤਰ ਕਰ ਕੇ ਤੇਰਾ ਵਿਕਦਾ ਜੈ ਕੁਰੇ ਪਾਣੀ ਲੋਕਾਂ ਦਾ ਨਾ ਦੁਧ ਵਿਕਦਾ ਵਾਲੀ ਅਖੌਤ ਅਖਰ -ਅਖਰ ਸਚ ਹੁੰਦੀ ਰਹਿੰਦੀ ਹੈ. ਜੁਗਾੜੀਏ ਕਹੋ ਅਪਰੋਚੀਏ ਕਹੋ ਫੋਟੋਚੀਏ ਕਹੋ ਸਾਰੇ ਮਸੇਰ ਭਰਾ ਇਸ ਜੁਗਾੜ ਤੰਤਰ ਦੇ ਹਮਾਮ ਵਿਚ ਕਪੜਿਆਂ ਦੇ ਭਾਰ ਤੋਂ ਮੁਕਤ ਲਭ ਦੇ ਹਨ. ਕੋਈ ਜਮਾਨਾ ਸੀ ਕਹਿੰਦੇ ਸੀ ਕਿ ਅਧਿਆਪਕ ਇੱਕ ਮੋਮਬੱਤੀ ਵਾਂਗ ਆਪ ਬਲ ਕੇ ਹੋਰਨਾ ਨੂੰ ਰੌਸ਼ਨੀ ਦੇਂਦਾ ਹੈ. ਅੱਜ ਅਧਿਆਪਕਾ ਦੀਆਂ ਦਰਜਨਾਂ ਵੰਨਗੀਆਂ ਲਭ ਪੈਂਦੀਆਂ ਨੇ .ਇਹਨਾ ਵਿੱਚੋਂ ਮੋਮਬੱਤੀ ਵਾਂਗ ਆਪਾ ਬਾਲ ਕੇ ਰੌਸ਼ਨੀ ਖਿਲਾਰਣ ਵਾਲੇ ਉਂਗਲਾਂ ਤੇ ਗਿਨੇ ਜਾ ਸਕਣ ਯੋਗ ਨਾਂ ਨੀਹਾਂ ਦੀ ਸਿੱਲ ਤੇ ਹਨੇਰੇ ਨੂੰ ਹੰਡਾਵਣ ਲਈ ਮਜਬੂਰ ਨੇ ਜਦੋ ਕਿ ਜੁਗਾੜ ਤੰਤਰ ਦੇ ਇੰਦਰਜਾਲ ਦੇ ਜਾਦੂਗਰ ਨਿਜੀ ਟਿਊਸ਼ਨ ਕੇਂਦਰਾਂ ਤੇ PRIME TIME TV ਦੇ TIME SLOT ਨਾਲੋਂ ਵਧ ਮਹਿੰਗੇ ਮੁੱਲ ਪਵਾਉਂਦੇ ਨੇ ... ਵੇਖਦੇ ਸਾਰੇ ਨੇ ਐਪਰ ਬੋਲਦਾ ਕੋਈ ਨਹੀਂ ... -ਹੁਣ ਜੇ ਕੋਈ ਵੀ ਨਹੀਂ ਬੋਲਦਾ ਤਾਂ ਮੈ ਕਿਓਂ ਬੋਲਾਂ !!?? ਜੇ ਮੈਂ ਬੋਲਿਆ ਫਿਰ.. ਕਹਿਣਾ ਬੋਲਦੈ ਦੀਪ੍ਜ਼ੀਰਵੀ

HTML code

ਅਸਦ ਉੱਲਾਹ ਘਲੀਬ ਦੀ ਗ਼ਜ਼ਲ ਦਾ ਪੰਜਾਬੀ ਤਰਜਮਾ : ਅਸੀਰ ਆਬਿਦ (ਕ਼ਮਰ ਉਜ਼ ਜ਼ਮਾਂQamar Uz Zaman)

07:01 Posted In Edit This 0 Comments »
ਅਸਦ ਉੱਲਾਹ ਘਲੀਬ ਦੀ ਗ਼ਜ਼ਲ ਦਾ ਪੰਜਾਬੀ ਤਰਜਮਾ : ਅਸੀਰ ਆਬਿਦ
Asad Ullah Khan Ghalib di Ghazal
(shauq har rang rakeeb-e-saro saman nikla)
da Punjabi turjma: Aseer Abid

"ਸ਼ੌਕ਼ ਹਰ ਰੰਗ ਰਕੀਬ-ਏ-ਸਾਰੋ ਸਮਾਂ ਨਿਕਲਾ"

ਇਸ਼ਕ਼ ਨੂੰ ਜੇਹੜੇ ਰੰਗੋਂ ਡਿਠਾ ਵੇਰੀ ਬੰਨ੍ਹ ਬਨ੍ਹਾ ਦਾ ਡਿਠਾ
ਮਜਨੂੰ ਮੂਰਤ ਪਰਦੇ ਅੰਦਰ ਵੀ ਤੇ ਨੰਗਾ ਪੁੰਗਾ ਡਿਠਾ

ਫ਼ਟ ਨੇ ਰੱਬਾ ਸੋਦ ਦਿਲੇ ਦੀ ਖੋਲ੍ਹ ਜ਼ਰਾ ਵਡਿਆਈ ਨਾ
ਤੀਰ ਵੀ ਜ਼ਖਮੀ ਸੀਨੇ ਵਿਚੋਂ ਇੰਜ ਫੜਕ ਕੇ ਲੰਗੜਾ ਡਿਠਾ

ਖੁਸ਼ਬੋ ਫੁਲ ਦੀ, ਹੂਕ ਦਿਲੇ ਦੀ, ਧੂੰ ਵੀ ਪਰ੍ਹਿਆ ਦੇ ਦੀਵੇ ਦਾ
ਧਕਿਆ ਜੋ ਤੇਰੀ ਦਰਗਾਹੋਂ, ਜਾਂਦਾ ਉਡਿਆ ਉਡਿਆ ਡਿਠਾ

ਸੱਦ੍ਰਾਂ ਫਡਿਆ ਦਿਲ ਵੀ ਆਪਣਾ, ਹੈਸੀ ਦਰਦ ਸਵਾਦਾਂ ਲੰਗਰ
ਜਿੰਨ੍ਹੇ ਜਿੰਨਾ ਜਿੰਨਾ ਚਿਥਿਆ ਓਨਾ ਓਨਾ ਰਾਜਿਆ ਡਿਠਾ

ਓਕੜ ਭਾਨੀ ਹਿਮਤ ਲਈ ਤੇ ਪਹਲੇ ਪੈਰ ਮਕਾਮ ਫ਼ਨਾਹ ਦਾ
ਢਾਡੀ ਓਖੀ ਬਣ ਗਈ ਆਏ ਹੋਣ ਇਹ ਵੀ ਤੇ ਕਾਮ ਸੋਖਾ ਡਿਠਾ

ਦਿਲ ਵਿਚ ਡਾਕਿਆਂ ਡੀਕਾਂ ਗਾਲਿਬ ਫੇਰ ਅਜੇ ਸ਼ੂਕਰ ਮਰਣ ਲਗੀਆਂ
ਜਿਥੋਂ ਇਕ ਛਿਟ ਨਹੀ ਸੀ ਲਭਦੀ ਓਥੋਂ ਇਕ ਹੜ ਚੜਿਆ ਡਿਠਾ

੧. ਬੰਨ੍ਹ ਬਨ੍ਹਾ : ਸਾਜ਼ੋ ਸਾਮਾਨ ੨. ਓਕੜ ਭਾਨੀ: ਦੁਸ਼ਵਾਰ ਪਸੰਦ

0 comments:

slideshow.1

Right Click Lock by Hindi Blog Tips
Related Posts Plugin for WordPress, Blogger...

-ਸੰਤ ਰਾਮ ਉਦਾਸੀ

{ਸਾਂਦਲਬਾਰ , ਅਣਖਾਂ ਦੀ ਭੋਇੰ ,ਅਨ੍ਖੀਲੀਆਂ ਦੀ ਭੋਇੰ , ਅਣਖ ਨਾਲ ਜਿਓਣ ਵਾਲਿਆਂ ਦੀ ਭੋਇੰ ,ਦੁੱਲਾ ਭੱਟੀ ਏਸੇ ਜਰਖੇਜ਼ ਭੋਇੰ ਦੀ ਉਪਜ ਸੀ.. } ... {ਅਸੀ ਤੋੜੀਆਂ ਗੁਲਾਮੀ ਦੀਆਂ ਕੜੀਆਂ ਬੜੇ ਹੀ ਅਸੀ ਦੁੱਖੜੇ ਜਰੇ; ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਧਰੇ. -ਸੰਤ ਰਾਮ ਉਦਾਸੀ
Text selection Lock by Hindi Blog Tips
ਸਾਂਦਲਬਾਰ ਬ੍ਲਾਗ ਦੀ ਬੌਧਿਕ ਸੰਪਤੀ ਰਚਨਾਕਾਰ ਦੀ ਹੈ . ਕੋਈ ਭੱਦਰ ਪੁਰਖ ਏਸ ਦੀ ਚੋਰੀ ਕਰਨ ਦੀ ਕੋਸ਼ਿਸ਼ ਨਾ ਕਰੇ ...ਸਾਂਦਲ- ਬਾਰ ਪ੍ਰਬੰਧਕਮੇਟੀHTML code