ਫਿਰ.. ਕਹਿਣਾ .....ਬੋਲਦੈ...

ਈ-ਮੇਲ ਪਤਾ saandalbaar@gmail.com ਰਚਨਾਵਾ ਯੂਨਿਕੋਡ ਵਿੱਚ ਹੀ ਸਵੀਕਾਰ ਹੋਣ ਗੀਆਂ ਬਲੋਗ ਸਾਂਦਲਬਾਰ ਵਿਚ ਪੋਸਟਿੰਗ ਲਈ ਰਚਨਾਵਾਂ ਭੇਜਣ ਦਾ ਧਨਵਾਦ -admin ਸਾਂਦਲਬਾਰ ਸਾਂਦਲ ਬਾਰ ਵਿੱਚ ਛਪੀਆਂ ਰਚਨਾਵਾਂ ਦਾ ਕਾਪੀ ਰਾਈਟ ਲੇਖਕ ਦੇ ਰਾਖਵੇਂ ਹਨ .ਲੇਖਕ ਦੀ ਲਿਖਤ ਰਜ਼ਾਮੰਦੀ ਬਿਨਾ ਕੋਈ ਵੀ ਰਚਨਾ ਦਾ ਉਪਯੋਗ ਨਾ ਕੀਤਾ ਜਾਵੇ ਜੀ .ਅਜਿਹਾ ਕਰਨ ਵਾਲੇ ਖਿਲਾਫ਼ ਕਾਨੂਨੀ ਚਾਰਜੋਈ ਕੀਤੀ ਜਾ ਸਕਦੀ ਹੈ . ਸਾਂਦਲਬਾਰ ਵਿੱਚ ਛਪੇ ਲੇਖਕ ਆਪਣੀਆ ਲਿਖਤਾਂ ਬਾਬਤ ਜਵਾਬ ਦੇ ਹਨ . ਅਦਾਰਾ ਸਾਂਦਲਬਾਰ ਇਸ ਸਬੰਧੀ ਕਿਸੇ ਤਰਾਂ ਦੀ ਕੋਈ ਜਿੰਮੇ ਵਾਰੀ ਨਹੀ ਲਏ ਗਾ .-admin**********ਫਰਕ ਤਾਂ ਉੰਨੀ ਇੱਕੀ ਦਾ ਹੈ ,T E A C H E R ਦਾ ਤੇ CHEATER ਦਾ ਇੱਕ ਵੀ ਵਰਨ ਦੀ ਵਾਧ ਘਾਟ ਨਹੀਂ .ਸਿਰਫ਼ ਭੌਤਿਕ ਲੋੜਾਂ ਦੀ ਹਨੇਰੀ ਨੇ ਇਹਨਾ ਵਰਨਾ ਦੀ ਤਰਤੀਬ ਦੀਆਂ ਚੂਲਾਂ ਹਿਲਾ ਦਿੱਤੀਆਂ ਨੇ ਸਿਖਿਆ ਨੂੰ ਸਿਖਿਆ ਲਈ ਵਰਤਣਾ ਸ਼ਾਇਦ ਕੋਈ ਸਿਖਿਆ ਕਿ ਨਹੀਂ ਪਰ ਸਿਖਿਆ ਨੂੰ ਵਪਾਰ ਕਰ ਕੇ ਧਨੀ ਵਾਪਰਦੇ ਅਨੇਕਾਂ ਲਭ ਪੈਣ ਗੇ .. ਜੁਗਾੜ ਤੰਤਰ ਅੱਜ ਲੋਕਤੰਤਰ ਦੇ ਜਿਸਮ ਵਿੱਚ ਵੜ ਬੈਠਾ ਹੈ . ਕੋਈ ਮਾਂਦਰੀ ਇਸ ਜੁਗਾੜ ਤੰਤਰ ਰੂਪੀ ਭੂਤਨੇ ਨੂੰ ਲੋਕ ਤੰਤਰ ਦੀ ਦੇਹੀ ਵਿੱਚੋ ਕਢਣ ਦਾ ਹੰਬਲਾ ਮਾਰੂ ਗਾ ਕਿ ਨਹੀਂ ਪਤਾ ਨਹੀ..ਜੇ ਕੋਈ ਹੰਬਲਾ ਮਾਰੂ ਵੀ ਤਾਂ ਇਹ ਭੂਤਨਾ ਨਿਕਲੂ ਵੀ ਕਿ ਨਹੀਂ ਪਤਾ ਨਹੀਂ ... ਇਸ ਜੁਗਾੜ ਤੰਤਰ ਕਰ ਕੇ ਤੇਰਾ ਵਿਕਦਾ ਜੈ ਕੁਰੇ ਪਾਣੀ ਲੋਕਾਂ ਦਾ ਨਾ ਦੁਧ ਵਿਕਦਾ ਵਾਲੀ ਅਖੌਤ ਅਖਰ -ਅਖਰ ਸਚ ਹੁੰਦੀ ਰਹਿੰਦੀ ਹੈ. ਜੁਗਾੜੀਏ ਕਹੋ ਅਪਰੋਚੀਏ ਕਹੋ ਫੋਟੋਚੀਏ ਕਹੋ ਸਾਰੇ ਮਸੇਰ ਭਰਾ ਇਸ ਜੁਗਾੜ ਤੰਤਰ ਦੇ ਹਮਾਮ ਵਿਚ ਕਪੜਿਆਂ ਦੇ ਭਾਰ ਤੋਂ ਮੁਕਤ ਲਭ ਦੇ ਹਨ. ਕੋਈ ਜਮਾਨਾ ਸੀ ਕਹਿੰਦੇ ਸੀ ਕਿ ਅਧਿਆਪਕ ਇੱਕ ਮੋਮਬੱਤੀ ਵਾਂਗ ਆਪ ਬਲ ਕੇ ਹੋਰਨਾ ਨੂੰ ਰੌਸ਼ਨੀ ਦੇਂਦਾ ਹੈ. ਅੱਜ ਅਧਿਆਪਕਾ ਦੀਆਂ ਦਰਜਨਾਂ ਵੰਨਗੀਆਂ ਲਭ ਪੈਂਦੀਆਂ ਨੇ .ਇਹਨਾ ਵਿੱਚੋਂ ਮੋਮਬੱਤੀ ਵਾਂਗ ਆਪਾ ਬਾਲ ਕੇ ਰੌਸ਼ਨੀ ਖਿਲਾਰਣ ਵਾਲੇ ਉਂਗਲਾਂ ਤੇ ਗਿਨੇ ਜਾ ਸਕਣ ਯੋਗ ਨਾਂ ਨੀਹਾਂ ਦੀ ਸਿੱਲ ਤੇ ਹਨੇਰੇ ਨੂੰ ਹੰਡਾਵਣ ਲਈ ਮਜਬੂਰ ਨੇ ਜਦੋ ਕਿ ਜੁਗਾੜ ਤੰਤਰ ਦੇ ਇੰਦਰਜਾਲ ਦੇ ਜਾਦੂਗਰ ਨਿਜੀ ਟਿਊਸ਼ਨ ਕੇਂਦਰਾਂ ਤੇ PRIME TIME TV ਦੇ TIME SLOT ਨਾਲੋਂ ਵਧ ਮਹਿੰਗੇ ਮੁੱਲ ਪਵਾਉਂਦੇ ਨੇ ... ਵੇਖਦੇ ਸਾਰੇ ਨੇ ਐਪਰ ਬੋਲਦਾ ਕੋਈ ਨਹੀਂ ... -ਹੁਣ ਜੇ ਕੋਈ ਵੀ ਨਹੀਂ ਬੋਲਦਾ ਤਾਂ ਮੈ ਕਿਓਂ ਬੋਲਾਂ !!?? ਜੇ ਮੈਂ ਬੋਲਿਆ ਫਿਰ.. ਕਹਿਣਾ ਬੋਲਦੈ ਦੀਪ੍ਜ਼ੀਰਵੀ

HTML code

{ਗੀਤ :ਅਵਤਾਰ ਸਿੰਘ ਸੰਧੂ }ਫੋਨ ਨੰਬਰ....9915182971

17:48 Edit This


{ਗੀਤ :ਅਵਤਾਰ ਸਿੰਘ ਸੰਧੂ ...ਫੋਨ ਨੰਬਰ....9915182971}

ਗੀਤ
_੦_
ਅੱਖਾਂ ਦੱਸਣ ਕਹਾਣੀ ਕਿੰਝ ਰੋ ਰੋ ਬੀਤੇ ਰਾਤ ।
ਮੈਨੂੰ ਪਿਆਰ ਵਿੱਚ ਮਿਲੀ ਹੰਝੂਆਂ ਦੀ ਸੌਗਾਤ ।...............
ਤਾਰੇ ਭਰਨ ਗਵਾਹੀਆਂ, ਰਾਤਾਂ ਜਾਗਕੇ ਲੰਘਾਈਆਂ।
ਮੇਰੇ ਪੋਟੇ ਘਸ ਗਏ ,ਨਿੱਤ ਔਸੀਆਂ ਵੀ ਪਾਈਆਂ ।
ਮੇਰੀ ਮੱਸਿਆ ਵੀ ਬਣੇ ਕਦੇ ਪੁੰਨਿਆ ਦੀ ਰਾਤ । ..............
ਵੇ ਮੈ ਨਿੱਤ ਹੀ ਸੁਨੇਹੇ ਹੱਥ ਕਾਸਿਦਾਂ ਦੇ ਘੱਲੇ ।
ਤੇਰੀ ਕਰਦੇ ਉਡੀਕ ਅੱਜ ਹੋ ਗਏ ਅਸੀਂ ਝੱਲੇ ।
ਮੇਰੇ ਭਾਗਾਂ ਵਿੱਚ ਆਉ,ਕਦੋਂ ਵਸਲ ਦੀ ਰਾਤ । ...........
ਕਿਸ ਦਰ ਉਤੇ ਜਾਵਾਂ,ਕਿਹੜਾ ਪੀਰ ਮੈ ਧਿਆਵਾਂ ।
ਮੇਰਾ ਮਾਹੀ ਮੁੜ ਆਵੇ ,ਲੱਖ ਸ਼ਗਨ ਮਨਾਵਾਂ ।
ਉਹਦੇ ਬਿਨਾਂ ਇੱਥੇ ਸਾਡੀ ਕੋਈ ਪੁਛਦਾ ਨਹੀਂ ਬਾਤ । ...........
ਮੇਰੀ ਉਮਰ ਨਿਆਣੀ ਡਾਹਢਾਂ ਇਸ਼ਕੇ ਦਾ ਰੋਗ ।
ਜਿੰਦ ਬਿਰਹੋਂ ਸਤਾਈ ਕੱਲੀ ਬਹਿਕੇ ਕਰੇ ਸੋਗ ।
ਸੰਧੂ ਆਣਕੇ ਬਚਾਅ ਲੈ ਮੋਤ ਲਾ ਕੇ ਬੈਠੀ ਘਾਤ । ...........






-੦-
ਗੀਤ
ਸੁਣਿਓ ਵੇ ਵਿਹੜੇ ਵਾਲਿਓ ,ਮੈ ਬੋਲਾਂ ਤਾਂ ਕੁਪੱਤੀ ।
ਨਣਦ ਮੇਰੀ ਦਾ ਵੀਰਾ ਗੱਲਾਂ ਕਰਦਾ ਛਤੀ ਛਤੀ । .............
ਰੋਟੀ ਟੁੱਕ ਮੁਕਾਕੇ ਨੀ ਮੈ ਵਿਹੜੇ ਚਰਖਾ ਡਾਇਆ ।
ਸੱਸ ਮੇਰੀ ਦਾ ਜਾਇਆ ਗੁੱਸਾ ਖਾ ਕੇ ਬਾਹਰੋਂ ਆਇਆ ।
ਡੰਡਾ ਫੜਕੇ ਪੁਛਣ ਲੱਗਾ ਇੱਕ ਨਾ ਪੂਣੀ ਕੱਤੀ । ...............
ਨੱਕ ,ਚ ਕੋਕਾ ,ਕੰਨੀ ਝੁਮਕੇ ਮੂੰਹ ਨੂੰ ਬੜਾ ਸਜਾਇਆ ।
ਅੱਜ ਨਹੀਂ ਉਸਨੂੰ ਰੁਸਣ ਦੇਣਾ ਅੱਖੀਂ ਸੁਰਮਾ ਪਾਇਆ ।
ਆਉਦਾ ਮੈਨੂੰ ਕੁੱਟਣ ਲੱਗਾ ਦੰਦ ਦਿਖਾਕੇ ਬੱਤੀ । ................
ਪਤਾ ਨਹੀਂ ਉਸਨੂੰ ਕੀ ਹੋ ਗਿਆ ਮੈਨੂੰ ਸਮਝ ਨਾ ਆਵੇ।
ਯਾਰਾਂ ਵਿੱਚ ਉਹ ਹੱਸੇ ਖੇਡੇ ਘਰ ,ਚ ਭੜਥੂ ਪਵੇ ।
ਹਰ ਵੇਲੇ ਉਹ ਮੈਨੂੰ ਆਖੇ ਅਕਲ ਨਾ ਭੋਰਾ ਰੱਤੀ । .................
ਗੱਲ ਸੁਣ ਲੈ ਅੱਜ ਸੰਧੂ ਮੇਰੀ ਵੀਰੇ ਨੂੰ ਸਮਝਾ ਲੈ ।
ਖੂਹ ਵਿੱਚ ਡੁੱਬਕੇ ਮਰ ਜਾਵਾਗੀ ਭਾਬੀ ਨੂੰ ਬਚਾ ਲੈ ।
ਥਾਣੇ ਵਿੱਚ ਬੁਲਾਵਾਗੀ ਮੈ ਮੋਮਨਾਂ ਦੀ ਪੱਤੀ । ............ ਸੰਧੂ
-੦-






ਗੀਤ
ਆ ਜਾ ਮੇਰੇ ਸ਼ਹਿਰੀ ਮਿੱਤਰਾਂ ,ਤੈਨੂੰ ਪਿੰਡ ਦੀ ਸੈਰ ਕਰਾਵਾਂ ।
ਠੰਡੀ ਰਸ ਤੇ ਤਾਜ਼ੀ ਸ਼ੱਕਰ ਨਾਲੇ ਤੱਤਾ ਗੁੜ ਖੁਆਵਾਂ । .................
ਮੇਰੇ ਪਿੰਡ ਦੀਆਂ ਖੁੱਲੀਆਂ ਗਲੀਆਂ ,ਪੱਕਾ ਚਾਰ ਚੁਫੇਰਾ ।
ਹਰ ਇੱਕ ਮੋੜ ਤੇ ਲਾਟੂ ਜਗਦਾ ਹੁੰਦਾ ਜਦੋਂ ਹਨੇਰਾ ।
ਦਿਨ ਚੜਦੇ ਤੇ ਆਥਣ ਵੇਲੇ ਚੱਲਣ ਸ਼ੁੱਧ ਹਵਾਵਾਂ । ...................
ਸਰਘੀ ਵੇਲੇ ਚਿੜੀਆਂ ਦੇ ਝੁੰਡ ਮਿੱਠੇ ਗੀਤ ਸੁਣਾਉਦੇ ।
ਤੋਤੇ ਡਾਰਾਂ ਬਣਾ ਬਣਾਕੇ ਚੱਕਰ ਅੰਬਰ ਦਾ ਲਾਉਦੇ ।
ਵਿੱਚ ਹਵੇਲੀ ਸ਼ੋਰ ਮਚਾਵਣ ਵਛੇ,ਮੱਝਾਂ,ਗਾਵਾਂ । ...............
ਸਾਗ ਸਰੋਂ ਦਾ ਦਹੀ ਤੇ ਮੱਖਣ ਨਾਲ ਮੱਕੀ ਦੀ ਰੋਟੀ ।
ਕਿਤੇ ਦਰਿੜਕਾਂ ,ਕਿਤੇ ਪਰਾਉਠੇ ਜਾਂ ਫਿਰ ਕਣਕ ਦੀ ਰੋਟੀ
ਤਾਕਤ ਦੇ ਇਹ ਹਨ ਖਜ਼ਾਨੇ, ਤੈਨੂੰ ਮੈ ਸਮਝਾਵਾਂ। ...............
ਕਿੱਸਾ ਰੂਪ ਬਸੰਤ ਦਾ ਰੋਜ਼ ਬਾਬਾ ਜੀ ਸੁਣਾਉਦੇ ।
ਦਾਦੀ ਜਾਂ ਫਿਰ ਭੂਆ ਜੀ ਰਾਤ ਨੂੰ ਬਾਤਾਂ ਪਾਉਦੇ ।
ਵਿੱਚ ਤ੍ਰਿਝਣ ਫੁੱਲਕਾਰੀ ਕਢਦੀਆਂ ਧੀਆਂ,ਭੈਣਾਂ ਮਾਵਾਂ । ..............
ਮੇਰੇ ਪਿੰਡ ਵਿੱਚ ਨਵੀਆਂ ਬੱਸਾਂ ਰੋਜ਼ ਹੀ ਫੇਰਾ ਮਾਰਣ ।
ਦਿੱਲੀ ,ਚੰਡੀਗੜ ਲੁਧਿਆਣਾ ਨਿੱਤ ਰੂਟਾਂ ਤੇ ਜਾਵਣ ।
ਛੇਤੀ ਆ ਜਾ ਪੁੱਛਕੇ ਹੁਣ ਤੂੰ ਸੰਧੂ ਦਾ ਸਿਰਨਾਵਾਂ । ...............ਸੰਧੂ
-੦-
ਗੀਤ
ਮੇਰੇ ਮੋਲਾ ਸਾਰਿਆਂ ਤੇ ਸਦਾ ਤੇਰੀ ਮਿਹਰ ਹੋਵੇ ।
ਖੁਸ਼ੀ ਵਸਣ ਘਰਾਂ ,ਚ ਕਦੇ ਅੱਖ ਨਾ ਕੋਈ ਰੋਵੇ । ..........
ਖੁਸ਼ ਰਹਿਣ ਸਦਾ ਇੱਥੇ ਮੇਰੇ ਹਾਲੀ ਅਤੇ ਪਾਲੀ ।
ਹੋਵੇ ਹੱਥ ,ਚ ਸਰਘੀ ਘਰ ਵਿੱਚ ਖੁਸ਼ਹਾਲੀ ।
ਕਦੇ ਦੁੱਖਾਂ ਦਾ ਪਹਾੜ ਵਿਹੜੇ ਵਿੱਚ ਨਾ ਖਲੋਵੇ । ............,,,,
ਤੇਰੇ ਦਰ ਦਾ ਸਵਾਲੀ ਕੋਈ ਹੋਵੇ ਨਾ ਉਦਾਸ ।
ਪੁੱਤ ਮਾਵਾਂ ਨੂੰ ਦੇਵੀ ਮੇਰੀ ਇਹੀ ਅਰਦਾਸ ।
ਹਰ ਭੈਣ ਦਾ ਵੀ ਸੋਹਣਾ ਜਿਹਾ ਇੱਕ ਵੀਰ ਹੋਵੇ । .............
ਭਾਵੇ ਗਰਮੀ ਸਿਆਲ ਰੁੱਤਾਂ ਪਿਆਰ ਦੀ ਆਉਣ ।
ਬਹਿਣ ਕਿਤੇ ਵੀ ਪਰਿੰਦੇ ਗੀਤ ਪ੍ਰੀਤ ਦੇ ਹੀ ਗਾਉਣ ।
ਪਤਝੜ ਹੋਵੇ ਛੋਟੀ ਤੇ ਬਹਾਰ ਲੰਮੀ ਹੋਵੇ । ...................
ਰਹਿਣ ਵਸਦੇ ਸਦਾ ਇਹ ਨਗਰ ਤੇ ਖੇੜੇ ।
ਮੁੱਕ ਜਾਣ ਸਾਰੇ ਛੇਤੀ ਇਹ ਝਗੜੇ ਤੇ ਝੇੜੇ ।
ਕਿਸੇ ਤਿੱਖੀ ਤਲਵਾਰ ਵਿਚੋਂ ਖੂਨ ਨਾ ਚੋਵੇ । ..................ਸੰਧੂ
-੦-
ਗੀਤ
ਸਾਰਾ ਦਿਨ ਦਿਲ ਰੋਵੇ ,ਅੱਖਾਂ ਰੋਣ ਰਾਤ ਨੂੰ ।
ਦੋ ਹੀ ਸਰਾਪ ਮਿਲੇ ਆਸ਼ਕਾਂ ਦੀ ਜਾਤ ਨੂੰ । ..............
ਹੰਝੂਆਂ ਦਾ ਤੇਲ ਪਾ ਕੇ ਰਾਤੀ ਦੀਵੇ ਬਾਲਦੇ।
ਸੱਧਰਾਂ ਕੁਆਰੀਆਂ ਨੂੰ ਗਮਾਂ ਵਿੱਚ ਗਾਲਦੇ ।
ਮੰਗਦੇ ਦੁਆਵਾਂ ਉੱਠ ਅੱਧੀ ਅੱਧੀ ਰਾਤ ਨੂੰ । ............
ਬਣ ਮਹੀਵਾਲ ਛੁਰੀ ਪੱਟ ਵਿੱਚ ਮਾਰਦੇ ।
ਤਖ਼ਤ ਹਜਾਰਾ ਹੱਸ ਯਾਰ ਲਈ ਵੀ ਵਾਰਦੇ ।
ਥਲਾਂ ਵਿੱਚ ਸੜ ਜਾਂਦੇ ਮੋੜਦੇ ਨਾ ਬਾਤ ਨੂੰ । ............
ਜੱਗ ਦੇ ਉਲਾਭੇ ਸਾਰੇ ਹੱਸ ਹੱਸ ਝੱਲਣੇ ।
ਫਿਰ ਵੀ ਸੁਨੇਹੇ ਹੱਥ ਕਾਸਿਦਾਂ ਦੇ ਘੱਲਣੇ ।
ਸੱਭ ਤੋਂ ਲੁਕਾਉਣਾ ਸਦਾ ਸੱਜਣਾ ਦੀ ਬਾਤ ਨੂੰ । ..............
ਬਿਰਹੋਂ ਦੀ ਅੱਗ ਨਿੱਤ ਸੀਨੇ ਵਿੱਚ ਬਾਲਕੇ ।
ਯਾਦਾਂ ਨੂੰ ਖਵਾਉਦੇ ਨਿੱਤ ਕਾਲਜਾ ਇਹ ਜਾਲਕੇ ।
ਲੱਭਦੇ ਇਹ ਚੰਨ ਸੰਧੂ ਮੱਸਿਆ ਸੀ ਰਾਤ ਨੂੰ । ................ਸੰਧੂ
-੦-
ਗੀਤ
ਸਾਰਾ ਦਿਨ ਦਿਲ ਰੋਵੇ ,ਅੱਖਾਂ ਰੋਣ ਰਾਤ ਨੂੰ ।
ਦੋ ਹੀ ਸਰਾਪ ਮਿਲੇ ਆਸ਼ਕਾਂ ਦੀ ਜਾਤ ਨੂੰ । ..............
ਹੰਝੂਆਂ ਦਾ ਤੇਲ ਪਾ ਕੇ ਰਾਤੀ ਦੀਵੇ ਬਾਲਦੇ।
ਸੱਧਰਾਂ ਕੁਆਰੀਆਂ ਨੂੰ ਗਮਾਂ ਵਿੱਚ ਗਾਲਦੇ ।
ਮੰਗਦੇ ਦੁਆਵਾਂ ਉੱਠ ਅੱਧੀ ਅੱਧੀ ਰਾਤ ਨੂੰ । ............
ਬਣ ਮਹੀਵਾਲ ਛੁਰੀ ਪੱਟ ਵਿੱਚ ਮਾਰਦੇ ।
ਤਖ਼ਤ ਹਜਾਰਾ ਹੱਸ ਯਾਰ ਲਈ ਵੀ ਵਾਰਦੇ ।
ਥਲਾਂ ਵਿੱਚ ਸੜ ਜਾਂਦੇ ਮੋੜਦੇ ਨਾ ਬਾਤ ਨੂੰ । ............
ਜੱਗ ਦੇ ਉਲਾਭੇ ਸਾਰੇ ਹੱਸ ਹੱਸ ਝੱਲਣੇ ।
ਫਿਰ ਵੀ ਸੁਨੇਹੇ ਹੱਥ ਕਾਸਿਦਾਂ ਦੇ ਘੱਲਣੇ ।
ਸੱਭ ਤੋਂ ਲੁਕਾਉਣਾ ਸਦਾ ਸੱਜਣਾ ਦੀ ਬਾਤ ਨੂੰ । ..............
ਬਿਰਹੋਂ ਦੀ ਅੱਗ ਨਿੱਤ ਸੀਨੇ ਵਿੱਚ ਬਾਲਕੇ ।
ਯਾਦਾਂ ਨੂੰ ਖਵਾਉਦੇ ਨਿੱਤ ਕਾਲਜਾ ਇਹ ਜਾਲਕੇ ।
ਲੱਭਦੇ ਇਹ ਚੰਨ ਸੰਧੂ ਮੱਸਿਆ ਸੀ ਰਾਤ ਨੂੰ । ................ਸੰਧੂ
-੦-
ਗੀਤ
ਲੁੱਟਿਆ ਕਿਸੇ ਨੇ ਮੈਨੂੰ ਆਪਣਾ ਬਣਾ ਕੇ ।
ਛੁਰੀ ਬੇਵਫਾਈ ਵਾਲੀ ਦਿਲ ਤੇ ਚਲਾ ਕੇ । ................
ਕਿੱਥੇ ਫਰਿਆਦ ਕਰਾਂ ਲੁੱਟੇ ਹੋਏ ਦਿਲ ਦੀ ।
ਵੇਲਾ ਨਹੀਉਂ ਯਾਦ ਨਾ ਗਵਾਈ ਕੋਈ ਮਿਲਦੀ ।
ਮੈਨੂੰ ਮੇਰੇ ਹਾਸਿਆਂ ਦਾ ਕਾਤਿਲ ਬਣਾ ਕੇ । ..................
ਆਪਣੇ ਨਾ ਦਿਨ ਰਹੇ ਰਾਤਾਂ ਵੀ ਬੇਗਾਨੀਆ।
ਨੈਣ ਨਿੱਤ ਰੋਂਦੇ ਤੱਕ ਉਹਦੀਆਂ ਨਿਸ਼ਾਨੀਆਂ ।
ਉਮਰਾਂ ਦਾ ਰੋਣਾ ਸਾਡੀ ਝੋਲੀ ਵਿੱਚ ਪਾ ਕੇ । .............
ਮਿਲਿਆ ਕੀ ਦੱਸੋ ਉਹਨੂੰ ਦਿਲ ਸਾਡਾ ਤੋੜ ਕੇ ।
ਗਮਾਂ ਦੇ ਸਮੁੰਦਰਾਂ ,ਚ ਜ਼ਿੰਦ ਸਾਡੀ ਰੋੜ ਕੇ ।
ਤੋੜ ਦਿੱਤਾ ਘਰ ਆਪੇ ਪਿਆਰ ਦਾ ਬਣਾ ਕੇ । ..............
ਭਾਵੇ ਲੁੱਟ ਮੈਨੂੰ ਉਸ ਕਹਿਰ ਹੀ ਕਮਾਇਆ ਏ ।
ਯਾਦਾਂ ਉਹਦੀਆ ਦਾ ਸੰਧੂ ਕੋਲ ਸਰਮਾਇਆ ਏ ।
ਰੱਖਾਂਗੇ ਅਖੀਰ ਤੱਕ ਕਾਲਜੇ ਨੂੰ ਲਾ ਕੇ । ..................ਸੰਧੂ
-੦-
ਆਓ ਬਚਪਨ ਯਾਦ ਕਰੀਏ
ਗੀਤ
ਨਿੱਕਾ ਕਾਕਾ ਰਾਤ ਦਾ ਸਾਡੇ ਘਰ ਆਇਆ ਏ ।
ਸਾਰਾ ਟੱਬਰ ਖੁਸ਼ੀ ,ਚ ਉਸਨੇ ਨੱਚਣ ਲਾਇਆ ਏ । .............
ਅੱਧੀ ਰਾਤੀਂ ਬੇਬੇ ਆਕੇ ਮੈਨੂੰ ਆਪ ਜਗਾਇਆ ।
ਦੇਖ ਨੀ ਨਿੱਕੀਏ ਵੀਰਾ ਤੇਰਾ ਦੂਰੋਂ ਚਲਕੇ ਆਇਆ ।
ਚਾਚਾ ਮੇਰਾ ਬਾਪੂ ਨੂੰ ਵੀ ਸੱਦ ਲਿਆਇਆ ਏ । .............
ਅੱਖਾਂ ਬੰਦ ਤੇ ਮੀਚੀਆ ਮੁੱਠਾਂ ਮੈਨੂੰ ਸਮਝ ਨਾ ਆਵੇ ।
ਗੱਲ ਕਿਸੇ ਦੀ ਸੁਣਦਾ ਨਹੀਂ ਉਹ ਕੱਲਾ ਰੋਈ ਜਾਵੇ ।
ਚੁਪ ਕਰ ਪੁੱਤਰਾਂ ਕਹਿ ਦਾਦੀ ਨੇ ਸ਼ਹਿਦ ਚਟਾਇਆ ਏ । .................
ਰੇਸ਼ਮ ਵਰਗੇ ਕਾਲੇ ਕਾਲੇ ਕੂਲੇ ਉਸਦੇ ਵਾਲ ।
ਲੋਗੜ ਵਰਗਾ ਪੋਲਾ ਪੋਲਾ ਗੱਲਾਂ ਉਸਦੀਆਂ ਲਾਲ ।
ਨਜ਼ਰ ਨਾ ਲੱਗੇ ਮੱਥੇ ਕਾਲਾ ਟਿੱਕਾ ਲਾਇਆ ਏ । ...........
ਡੈਡੀ ਕਹਿੰਦੇ ਏਸ ਵਰੇ ਵਈ ਲੋਹੜੀ ਆਪਾਂ ਪਾਉਣੀ ।
ਮੈ ਵੀ ਚਾਂਦੀ ਵਾਲੀ ਰੱਖੜੀ ਵੀਰੇ ਲਈ ਲਿਉਣੀ ।
ਕਿੰਨੀਆਂ ਖੁਸ਼ੀਆਂ ਲੈ ਕੇ ਸੰਧੂ ਕਾਕਾ ਆਇਆ ਏ । ..................ਸੰਧੂ
-੦-
ਗੀਤ
ਤੇਰੇ ਮਾਪਿਆਂ ਨੂੰ ਚਾਅ ਹੀਰੇ ਖੁਸ਼ੀ ਖੁਸ਼ੀ ਜਾਹ,ਯਾਦ ਫੱਕਰਾਂ ਦੀ ਤੈਨੂੰ ਨਿੱਤ ਆਉਣੀ ।
ਸੈਦੇ ਨੇ ਤੇਰਾ ਰੂਪ ਦੇਖਣਾ ਅਸਾਂ ਰੂਹ ਨਾਲ ਵਫਾ ਹੈ ਨਿਭਾਉਣੀ । ...................
ਤੇਰੇ ਮਾਪੇ ਅਣਭੋਲ ਤੈਨੂੰ ਸਕੇ ਨਾ ਪਛਾਣ ।
ਪਿਛੇ ਲੱਗ ਕੇ ਸ਼ਰੀਕਾ ਦੇ ਬੈਠੇ ਸੀ ਜੁਬਾਨ ।
ਜਦੋਂ ਯਾਦ ਤੇਰੀ ਆਈ,ਰੋ ਰੋ ਦੇਣਗੇ ਦੁਹਾਹੀ ਪੱਲਾ ਫੜ ਇਨਾਂ ਭੁੱਲ ਬਖਸ਼ੌਣੀ । ...........
ਭਾਵੇ ਦੋ ਨੇ ਸਰੀਰ ਸਾਡੀ ਹੋਈ ਇੱਕ ਜਾਨ ।
ਕੇਦੋਂ ਲੰਗੜਾ ਕੀ ਜਾਣੇ ਜਿਸ ਚੁਕਿਆ ਤੂਫਾਨ ।
ਕੋਈ ਪਿਛਲਾ ਹਿਸਾਬ ਇਸ ਰੱਖਿਆ ਸੀ ਯਾਦ ,ਲੂਤੀ ਇਸਨੇ ਸੀ ਇੱਕ ਦਿਨ ਲਾਉਣੀ । ............
ਸਾਡਾ ਅਜ਼ਲਾਂ ਤੋਂ ਪਿਆਰ ਨਹੀਂ ਇੰਝ ਮੁੱਕ ਜਾਣਾ ।
ਸਾਨੂੰ ਕਰਕੇ ਯੁਦਾ ਫਿਰ ਲੋਕਾਂ ਪਛਤਾਣਾ ।
ਇਨਾਂ ਕਬਰਾਂ ਤੇ ਜਾਕੇ ,ਰੋਣਾ ਭੁੱਲ ਬਖਸ਼ਾ ਕੇ ,ਸਾਡੇ ਵੈਣਾਂ ਜਦੋਂ ਧਰਤ ਹਿਲਾਉਣੀ ।..................
ਕੁੱਝ ਪਲ ਹੀ ਖਿਜ਼ਾਂ,ਮੁੜ ਆਉਣੀ ਏ ਬਹਾਰ।
ਭਾਣਾ ਮੰਨ ਲੈ ਖੁਦਾ ਦਾ ਹੀਰੇ ਧਾਹਾਂ ਨਾ ਤੂੰ ਮਾਰ ।
ਸਾਡੀ ਪ੍ਰੀਤ ਨਹੀਂ ਖੇਡ, ਦੇਖੀਂ ਹੋਣਾ ਸਾਡਾ ਮੇਲ ਘੜੀ ਵਸਲ ਦੀ ਬੜੀ ਛੇਤੀ ਆਉਣੀ । .............ਸੰਧੂ
-੦-
ਮਸਤੀ ਵਿੱਚ ਜਦ ਫੱਕਰ ਗਾਵੇ ,ਕੁਦਰਤ ਤਾਲ ਮਿਲਾਵੇ ।
ਡਫ਼ਲੀ ਫੱਕਰ ਦੀ ਅੱਲਾ ਅੱਲਾ ਗਾਵੇ ,ਡਫ਼ਲੀ ਫੱਕਰ ਦੀ ਅੱਲਾ ਅੱਲਾ ਗਾਵੇ । ..............
ਪਿੰਡੋਂ ਬਾਹਰ ਫੱਕਰ ਦਾ ਡੇਰਾ ।
ਗਾਉਦਾ ਹੈ ਬਸ ਤੇਰਾ ਤੇਰਾ ।
ਰੁਸਿਆ ਯਾਰ ਮਨਾਵਨ ਖਾਤਰ ਪੈਰੀਂ ਝਾਂਜਰ ਪਾਵੇ । ...................
ਤਾਹਨੇ ਮਾਰੇ ਕੁੱਲ ਲੋਕਾਈ ।
ਫੱਕਰ ਨੂੰ ਤਾਂ ਫਿਕਰ ਨਾ ਕਾਈ ।
ਫੱਕਰ ਤਾਂ ਪਰਵਾਹ ਨਹੀਂ ਕਰਦਾ ,ਦੁਸ਼ਮਣ ਜਗ ਬਣ ਜਾਵੇ । ..............
ਸੰਧੂ ਦੁਨੀਆਂ ਤੋਂ ਕੀ ਲੈਣਾ।
ਏਥੇ ਬੈਠ ਕਿਸੇ ਨਹੀਂ ਰਹਿਣਾ ।
ਉਠ ਫੱਕਰ ਦੀ ਡਫ਼ਲੀ ਫੜ ਲੈ ,ਸ਼ਾਇਦ ਰੱਬ ਮਿਲ ਜਾਵੇ । ...........ਸੰਧੂ
-੦-
ਗੀਤ
ਮੇਰੇ ਨਿੱਕੜੇ ਵੀਰਾ ਤੂੰ ਛੇਤੀ ਵੱਡਾ ਹੋ ।
ਬਣ ਡਿੰਗੋਰੀ ਬਾਪੂ ਦੀ ਵਿਹੜੇ ਵਿੱਚ ਖਲੋ ।................
ਕਾਲੀਆਂ ਰਾਤਾ ਵਿੱਚ ਗੁੰਮ ਹੋਇਆ ਚੰਨ ਵਰਗਾ ਇੱਕ ਵੀਰਾ ।
ਭਾਬੋ ਅੱਜ ਤੱਕ ਸਾਂਭੀ ਬੈਠੀ ਰੱਤ,ਚ ਰੰਗਿਆ ਚੀਰਾ।
ਹੰਝੂਆ ਦੇ ਵਿੱਚ ਰੁੜ ਗਈ ਬੇਬੇ ਦੇ ਨੈਣਾਂ ਦੀ ਲੋ ।...............
ਅੱਗ ਵਰੀ ਸੀ ਪੈਲੀਆਂ ਦੇ ਵਿੱਚ ਖੜੀਆਂ ਫਸਲਾਂ ਜਲੀਆ।
ਗਈ ਤੁਹਾਂਖੀ ਮੇਹਿੰਦੀ ਹੋਈਆਂ ਛਾਲੇ ਛਾਲੇ ਤਲੀਆਂ ।
ਨੇਰਾ ਪਾ ਗਈ ਸੱਥ ਅੰਦਰ ਸੀਵਿਆਂ ਦੀ ਚੰਦਰੀ ਲੋ । ..............
ਸਹਿਮੀਆਂ ਚਿੜੀਆਂ ਕੀਕਣ ਉਡਣ ਅੱਗ ਵਰੇ ਹਰ ਪਾਸੇ ।
ਅੰਮੜੀ ਸਾਡੀ ਲੁੱਕ ਲੁੱਕ ਰੋਵੇ ਦੇਵੇ ਕੌਣ ਦਿਲਾਸੇ।
ਤੱਕ ਕੇ ਬਾਬੁਲ ਦੀ ਖਾਮੋਸ਼ੀ ਕੰਧਾਂ ਰਹੀਆਂ ਰੋ । ...............
ਰੱਬ ਕਰੇ ਇਹ ਜ਼ਖਮੀ ਬਾਤਾਂ ਮੁੜ ਨਾ ਕੋਈ ਪਾਵੇ।
ਵਿਹੜੇ ਦੇ ਵਿੱਚ ਖੁਸ਼ੀਆਂ ਨੱਚਣ ਸੰਧੂ ਸ਼ਗਨ ਮਨਾਵੇ ।
ਤੂੰ ਹੀ ਮੋੜ ਲਿਉਣੀ ਘਰ ਵਿੱਚ ਬਟਣੇ ਦੀ ਖੁਸ਼ਬੋ । .................ਸੰਧੂ
-੦-
ਗੀਤ
ਮਾਏ ਪਰਦੇਸੀ ਇੱਕ ਸੱਥ ਵਿੱਚ ਗਾਉਦਾ ਏ ।
ਸਾਡੇ ਹੀ ਸਿਆੜਾਂ ਦੀ ਕਹਾਣੀ ਉਹੋ ਪਾਉਦਾ ਏ । ..............
ਕਿਉਂ ਮੇਰੇ ਬਾਪੂ ਨੂੰ ਸੀ ਜ਼ਹਿਰ ਪੀਣੀ ਪਈ।
ਕਿੰਝ ਵੱਡੇ ਵੀਰ ਦੇ ਪੈਰਾਂ,ਚ ਬੇੜੀ ਪਈ ।
ਸੜੀ ਹੋਈ ਭੈਣ ਦੀਆਂ ਬਾਤਾਂ ਉਹੋ ਪਾਉਦਾ ਏ । ...............
ਪੱਕਣ ਤੋਂ ਪਹਿਲਾਂ ਕਿੰਝ ਵਿੱਕ ਜਾਂਦੇ ਦਾਣੇ ਨੀ ।
ਕਿਰਤੀ ਦੇ ਭੁੱਖੇ ਕਿਉਂ ਮਰਦੇ ਨਿਆਣੇ ਨੀ ।
ਭੇਦ ਦੀਆਂ ਗੱਲਾਂ ਉਹੋ ਸੱਭ ਸਮਝਾਉਦਾ ਏ । ..........
ਕਿੰਝ ਇਹ ਮਸ਼ੀਨਾਂ ਖਾ ਗਈਆਂ ਰੁਜ਼ਗਾਰ ।
ਕਿੱਦਾਂ ਸਾਡੇ ਹੱਕ ਦਬੀ ਬੈਠੀ ਸਰਕਾਰ ।
ਦੇ ਕੇ ਉਹ ਦਲੀਲਾਂ ਸੱਭ ਕੁਝ ਸਮਝਾਉਦਾ ਏ । ...............
ਆਉ ਸੰਧੂ ਕੱਠੇ ਹੋ ਕੇ ਹੀਲਾ ਕੋਈ ਕਰੀਏ ।
ਹੱਕਾਂ ਲਈ ਲੜਾਈ ਕੋਈ ਨਵੀਂ ਸ਼ੁਰੂ ਕਰੀਏ ।
ਜਥੇਬਂਦ ਹੋਵੋ ਇਕੋ ਗੱਲ ਦੁਹਰਾਉਦਾ ਏ । ...................ਸੰਧੂ
-੦-
ਆ ਬੁੱਲਿਆ ਇੱਕ ਫੇਰਾ ਪਾ ਜਾਹ,ਤੱਕ ਜਾ ਆਪਣੇ ਸ਼ਹਿਰ ਗਰਾਂ ।
ਉਜੜ ਗਈ ਹੈ ਬਸਤੀ ਤੇਰੀ,ਸਾਰੇ ਭੁੱਲ ਗਏ ਤੇਰਾ ਨਾਂ ।....................
ਕੁੱਖਾਂ ਦੇ ਵਿੱਚ ਧੀਆਂ ਮਾਰਨ,ਕੋਈ ਵਿਰਲੀ ਬਚਦੀ ਏ ।
ਹੁਣ ਤੀਆਂ ਤੇ ਰੱਖੜੀ ਦੇ ਦਿਨ ਕੋਈ ਕੰਜਕ ਹੱਸਦੀ ਏ ।
ਕਿਸ ਅੰਮੜੀ ਦੇ ਗਲ ਲੱਗ ਰੋਵੇ ਕਾਤਿਲ ਬਣ ਗਈ ਆਪਣੀ ਮਾਂ ।..................
ਨਸ਼ਿਆਂ ਦੇ ਵਿੱਚ ਗਭਰੂ ਖੁਰ ਗਏ,ਵਿਹੜੇ ਸੁੰਨੇ ਹੋ ਗਏ ਨੇ।
ਮਾਵਾਂ ਛਾਤੀ ਪਿਟਣ ਬਹਿਕੇ ,ਬਾਪੂ ਕਮਲੇ ਹੋ ਗਏ ਨੇ ।
ਚੂੜੇ ਵਾਲੀ ਕਿੱਥੇ ਜਾਵੇ, ਸਿਰ ਤੋਂ ਉਠ ਗਈ ਗੂੜੀ ਛਾਂ ।...................
ਚੋਰ ਉੱਚਕੇ ਰਾਜ ਕਰੇਂਦੇ,ਰੱਤ ਪੀਂਦੇ ਨੇ ਲੋਕਾਂ ਦੀ।
ਕਾਤਿਲ ਦੇ ਨਾਲ ਮੁਨਸਿਫ਼ ਮਿਲ ਗਏ,ਕੋਣ ਸੁਣੇ ਹੁਣ ਲੋਕਾਂ।
ਹਰ ਅੱਖ ਵਿੱਚ ਹੀ ਹੰਝੂ ਹੈ ,ਕਿਸ ਕਿਸ ਦਾ ਮੈ ਦਰਦ ਕਹਾਂ।.................
ਘਰ ਚੋਂ ਕੱਢੇ ਵਿਹਲੜ ਹੁਣ ਤਾਂ ਬਣ ਗਏ ਬਾਬੇ ਡੇਰੇ ਦੇ।
ਲੋਕਾਂ ਦੇ ਘਰ ਰੋਸ਼ਨ ਕਰਦੇ,ਬਹਿਕੇ ਵਿੱਚ ਹਨੇਰੇ ਦੇ ।
ਸੇਵਕ ਚਾਰ ਚੁਫੇਰੇ ਫਿਰਦੇ,ਹੱਥੀਂ ਹਰ ਪਲ ਕਰਦੇ ਛਾਂ ।....................ਸੰਧੂ
-੦-
ਪਰਦੇਸੀਆਂ ਦਾ ਜਵਾਬ
ਔਕੜਾਂ ਪਹਾੜ ਜਿੱਡੀਆਂ ,ਮਾਏ ਮੇਰੀਏ ਮੈ ਲਿਖ ਨਾ ਪਾਵਾਂ ।
ਪੈਰਾਂ ਵਿੱਚ ਪਈਆਂ ਬੇੜੀਆਂ ਕਿੰਝ ਮੁੜ ਵਤਨਾਂ ਨੂੰ ਆਵਾਂ।............
ਅੰਗ ਅੰਗ ਪੀੜ ਉਠਦੀ ਜਦੌਂ ਰਾਤ ਪਈ ਲੋਰੀਆਂ ਗਾਵੇ ।
ਤੱਕ ਕੇ ਜ਼ਮੀਰ ਆਪਣੀ ਮੈਥੋਂ ਸਿਰ ਚੁਕਿਆ ਨਾ ਜਾਵੇ ।
ਚਾਂਦੀ ਦਿਆ ਸਿੱਕਿਆਂ,ਚੋਂ ਤੇਰਾ ਲੱਭਦਾ ਫਿਰਾਂ ਪਰਛਾਵਾਂ ।.................
ਤੱਕ ਕਿਸੇ ਅੰਮੜੀ ਨੂੰ ਮੈਥੋਂ ਪੈਰ ਪੁਟਿਆ ਨਾ ਜਾਵੇ ।
ਅੱਖਾਂ ਵਿਚੋਂ ਮੋਤੀ ਕਿਰਦੇ ਦਿਲ ਹਾਵਿਆਂ ਦੇ ਹਾਰ ਬਣਾਵੇ।
ਖੰਭ ਕਿਤੇ ਹੋਣ ਅੰਮੀਏ ,ਅੱਧੀ ਰਾਤ ਮੈ ਉਡਕੇ ਆਵਾਂ ।................
ਲੱਭਦੇ ਇਹ ਨੈਣ ਚੰਦਰੇ ਤੇਰੀ ਸੂਰਤ ਨਜ਼ਰ ਨਾ ਆਵੇ ।
ਟੁੱਟ ਰਹੀਆਂ ਆਂਦਰਾਂ ਨੂੰ ਦੱਸਕੋਈ ਕੀ ਸਮਝਾਵੇ ।
ਦੁੱਖਾਂ ਵਾਲਾਂ ਥਲ ਤਪਦਾ ਨਹੀਉਂ ਲੱਭਦੀਆਂ ਠੰਡੀਆਂ ਛਾਵਾਂ।..............
ਦੇਵੀਆਂ ਦੇ ਬੁੱਤ ਤੱਕ ਕੇ ਮੇਰੇ ਦਿਲ ਨੇ ਭੁਲੇਖਾ ਨਾ ਖਾਇਆ ।
ਬੋਲ ਤੇਰੇ ਅੰਮ੍ਰਿਤ ਨੀ ਤੇਰੀ ਗੋਦ ,ਚ ਸਵਰਗ ਹੰਢਾਇਆ ।
ਇੱਕ ਤੇਰੇ ਦਰਸ਼ਨ ਲਈ ਨਿੱਤ ਤੜਫਾਂ ਮੈ ਤਰਲੇ ਪਾਵਾਂ ।.......................
-੦-
ਮੁੱਕ ਜਾਣੀਆਂ ਨੇ ਹੁਣ ਭੂਆ ਅਤੇ ਮਾਸੀਆਂ ।
ਵਿਹੜਿਆਂ ਦੇ ਵਿੱਚ ਛਾ ਜਾਣੀਆਂ ਉਦਾਸੀਆਂ ।.................
ਕੁੱਖਾਂ ਵਿੱਚ ਮੋਈਆਂ ਦੀ ਕਹਾਣੀ ਕੋਣ ਪਾਊਗਾ ।
ਰੱਖੜੀ ਤੇ ਤੀਆਂ ਵਾਲੇ ਦਿਨ ਕੋਣ ਆਊਗਾ ।
ਦਿਲ ਚੀਰ ਜਾਣਗੀਆਂ ਗੱਲਾਂ ਕੁੱਝ ਖਾਸੀਆਂ ।................
ਮੱਖਣਾਂ ਦੇ ਪੇੜਿਆਂ ਦੇ ਗੀਤ ਕੋਣ ਗਾਊਗਾ ।
ਛੰਨਾ ਲੈ ਕੇ ਚੂਰੀ ਵਾਲਾ ਖੇਤੀ ਕੋਣ ਜਾਊਗਾ ।
ਸਾਗ ਦੀਆਂ ਗੰਦਲਾਂ ਵੀ ਰਹਿਣਗੀਆਂ ਉਦਾਸੀਆਂ ।..........
ਕੋਣ ਫੜੂ ਇਜੜੀਂ ਤੇ ਗਾਨਾ ਕੋਣ ਬੰਨੇਗਾ ।
ਸ਼ਗਨਾਂ ਦਾ ਛਜ ਕੋਣ ਨੱਚ ਨੱਚ ਭੰਨੇਗਾ ।
ਰੌਊ ਦਿਲ ਅੰਦਰੋਂ ਤੇ ਚਿਹਰੇ ਉਤੇ ਹਾਸੀਆਂ ।............
ਨਾਨਕੇ ਤੇ ਦਾਦਕੇ ਕਿੰਝ ਗੀਤ ਗਾਉਣਗੇ ।
ਭੂਆ ਅਤੇ ਮਾਸੀਆਂ ਦੇ ਚਿਹਰੇ ਨਾ ਥਿਉਣਗੇ ।
ਬਾਬੁਲੇ ਦੇ ਵਿਹੜੇ ਵਿੱਚ ਆਉਣੀਆਂ ਉਦਾਸੀਆਂ ।...............ਸੰਧੂ
-੦-
ਪਰਦੇਸੀਆਂ ਦੇ ਨਾਂ
ਅਜੇ ਵੀ ਪਰਿੰਦਿਆਂ ਦੀ ਘਰਾਂ ,ਚ ਉਡੀਕ ਏ ।
ਪਥਰਾਏ ਨੈਣ ਨਿੱਤ ਪੁੱਛਦੇ ਤਰੀਕ ਏ।................
ਸੱਥਾਂ ਵਿੱਚ ਬੈਠੇ ਬਾਪੂ ਬਣ ਗਏ ਕਹਾਣੀਆਂ ।
ਮੱਠੀ ਮੱਠੀ ਪੋਣ ਛੇੜੇ ਗੱਲਾਂ ਕਈ ਪੁਰਾਣੀਆਂ ।
ਬੁੱਢੀਆਂ ਮਾਵਾਂ ਨੂੰ ਘਰੀ ਪੁੱਤਾਂ ਦੀ ਉਡੀਕ ਏ ।...............
ਹੰਸਾਂ ਦੀ ਡਾਰ ਉਡੀ ਚੋਗਿਆਂ ਦੀ ਭਾਲ ਲਈ ।
ਪੈੜਾਂ ਪਿਛੇ ਚੰਦਰੀ ਜਵਾਨੀ ਕਿਸੇ ਗਾਲ਼ ਲਈ ।
ਮੇਹਿੰਦੀ ਰੰਗੇ ਹੱਥਾਂ ਵਿੱਚ ਵਸਲ ਦੀ ਲੀਕ ਏ ।...............
ਤੋਤਲੇ ਬੋਲਾਂ ਦਾ ਕੋਈ ਆਕੇ ਸੁਣੋ ਗੀਤ ਵੇ ।
ਬੁੱਲੀਆਂ ਮਾਸੂਮ ਭੁਲ਼ ਚਲੀਆਂ ਸੰਗੀਤ ਵੇ ।
ਬਿਰਹੋਂ ਦੇ ਗੀਤ ਸਾਡੇ ਬਣ ਗਏ ਸ਼ਰੀਕ ਏ ।................
ਵਤਨਾਂ ਦੀ ਮਿੱਟੀ ਪਰਦੇਸੀਆਂ ਪੁਕਾਰਦੀ ।
ਆਜਾ ਸੰਧੂ ਜਿੰਦ ਇਹ ਵਿਛੋੜਾ ਨਹੀਂ ਸਹਾਰਦੀ ।
ਆਥਣੇ ਨੂੰ ਛਾਤੀ ਵਿਚੋਂ ਉਠੇ ਨਿੱਤ ਚੀਕ ਏ ।..................ਸੰਧੂ
-੦-
ਗੀਤ
ਕਦੋਂ ਸਾਡੀ ਦਹਿਲੀਜ਼ ਉਤੇ ਸੂਰਜ ਉਹ ਆਉ।
ਸਾਡੇ ਦਿਲ ਦਿਆ ਨੇਰਿਆ ਨੂੰ ਜਿਹੜਾ ਰੁਸ਼ਨਾਉ ।,,,,,,,,,,,,,,,,,,
ਅਸੀਂ ਥੁੜਾਂ ਦੇ ਸਤਾਏ ਸਦਾ ਰਹਿੰਦੇ ਮਜਬੂਰ ।
ਤਾਹਿਓ ਖੁਸ਼ੀਆਂ ਦੇ ਕਾਫਲੇ ਵੀ ਰਹਿੰਦੇ ਦੂਰ ।
ਕੋਣ ਖੁਸ਼ੀ ਵਾਲਾਂ ਰੰਗ ਸਾਡੀ ਤਲੀ ਉਤੇ ਲਾਉ ।,,,,,,,,,,,,,,,,,,,
ਅਸਾਂ ਨੇਰਿਆਂ ਦਾ ਕਦੋਂ ਤੱਕ ਕਟਣਾ ਸੰਤਾਪ ।
ਹਾਸੇ ਖੇੜਿਆਂ ਤੋਂ ਲ਼ਥੂ ਕਦੋਂ ਦੁਖਾਂ ਦਾ ਸਰਾਪ।
ਕੋਣ ਬਣਕੇ ਮਸੀਹਾ ਸਾਡੀ ਜ਼ਿੰਦਗੀ ,ਚ ਆਉ।,,,,,,,,,,,,,,,,,
ਸਾਨੂੰ ਨਿਤ ਹੀ ਸਤਾਵੇ ਹੁਣ ਆਂਦਰਾਂ ਦਾ ਸੇਕ ।
ਕਿੰਝ ਲਾਈਏ ਫਿਰ ਦੱਸੋ ਮਿਠੇ ਗੀਤਾਂ ਵਾਲੀ ਹੇਕ ।
ਕੋਣ ਰੁੱਖੇ ਜਿਹੇ ਗੀਤਾਂ,ਚ ਸੰਗੀਤ ਭਰ ਜਾਉ ।,,,,,,,,,,,,,,,,,,
ਕਿਹਦੇ ਨਾਲ ਕਰੇ ਸੰਧੂ ਐਵੇ ਸ਼ਿਕਵੇ ਗਿਲੇ ।
ਤੂੰ ਹੀ ਦੱਸ ਭਲਾ ਮੰਗਿਆਂ ਵੀ ਹੱਕ ਕਦੇ ਮਿਲੇ ।
ਇਹ ਤਾਂ ਖੋਹਕੇ ਲੈਣੇ ਪੈਣੇ ਕੋਣ ਤੈਨੂੰ ਸਮਝਾਊਂ।,,,,,,,,,,,,,,,,,,,,,ਸੰਧੂ
-੦-




slideshow.1

Right Click Lock by Hindi Blog Tips
Related Posts Plugin for WordPress, Blogger...

-ਸੰਤ ਰਾਮ ਉਦਾਸੀ

{ਸਾਂਦਲਬਾਰ , ਅਣਖਾਂ ਦੀ ਭੋਇੰ ,ਅਨ੍ਖੀਲੀਆਂ ਦੀ ਭੋਇੰ , ਅਣਖ ਨਾਲ ਜਿਓਣ ਵਾਲਿਆਂ ਦੀ ਭੋਇੰ ,ਦੁੱਲਾ ਭੱਟੀ ਏਸੇ ਜਰਖੇਜ਼ ਭੋਇੰ ਦੀ ਉਪਜ ਸੀ.. } ... {ਅਸੀ ਤੋੜੀਆਂ ਗੁਲਾਮੀ ਦੀਆਂ ਕੜੀਆਂ ਬੜੇ ਹੀ ਅਸੀ ਦੁੱਖੜੇ ਜਰੇ; ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਧਰੇ. -ਸੰਤ ਰਾਮ ਉਦਾਸੀ
Text selection Lock by Hindi Blog Tips
ਸਾਂਦਲਬਾਰ ਬ੍ਲਾਗ ਦੀ ਬੌਧਿਕ ਸੰਪਤੀ ਰਚਨਾਕਾਰ ਦੀ ਹੈ . ਕੋਈ ਭੱਦਰ ਪੁਰਖ ਏਸ ਦੀ ਚੋਰੀ ਕਰਨ ਦੀ ਕੋਸ਼ਿਸ਼ ਨਾ ਕਰੇ ...ਸਾਂਦਲ- ਬਾਰ ਪ੍ਰਬੰਧਕਮੇਟੀHTML code