ਰੁੱਤਾਂ ,ਰਾਂਗਲਿਆ! ਗਈਆਂ,ਵੇ ਰੁੱਤਾਂ ਸਾਂਵਰਿਆ ਗਈਆਂ.:
08:40 Posted In ਦੀਪ ਜ਼ੀਰਵੀ Edit This 0 Comments »ਰੁੱਤਾਂ ,ਰਾਂਗਲਿਆ! ਗਈਆਂ,ਵੇ ਰੁੱਤਾਂ ਸਾਂਵਰਿਆ ਗਈਆਂ.
ਰੁੱਤਾਂ ਸਜ੍ਨੜਿਆ ਗਈਆਂ ,ਵੇ ਰੁੱਤਾਂ ਬੰਨੜਿਆ ਗਈਆਂ.
ਤੇਰੇ ਮੇਰੇ ਦੀਦ ਦੀਆਂ ਵੇ ;ਸ਼ਾਮ ਸਲੋਨੀ ਪ੍ਰੀਤ ਦੀਆਂ ਵੇ ,
ਸਾਹਵਾਂ ਗਾਏ ਗੀਤ ਦੀਆਂ ਵੇ ;ਚੰਦ ਚਕੋਰੀ ਨੀਤ ਦੀਆਂ ਵੇ .
ਰੁੱਤਾਂ ,ਰਾਂਗਲਿਆ! ਗਈਆਂ,ਵੇ ਰੁੱਤਾਂ ਸਾਂਵਰਿਆ ਗਈਆਂ.
ਰੁੱਤਾਂ ਸਜ੍ਨੜਿਆ ਗਈਆਂ ,ਵੇ ਰੁੱਤਾਂ ਬੰਨੜਿਆ ਗਈਆਂ.
ਸਾਹਵਾਂ ਵਿੱਚ ਜਦ ਸਾਹ ਹੁੰਦੇ ਸੀ,ਇੱਕ ਅਸਾਂ ਦੇ ਰਾਹ ਹੁੰਦੇ ਸੀ ;
ਗਲਵਕੜੀ ਜਦ ਛੁਟਦੀ ਨਾ ਸੀ , ਚੁੰਬਨ ਖੁਸ਼ਬੂ ਟੁੱਟਦੀ ਨਾ ਸੀ .
ਰੁੱਤਾਂ ,ਰਾਂਗਲਿਆ! ਗਈਆਂ,ਵੇ ਰੁੱਤਾਂ ਸਾਂਵਰਿਆ ਗਈਆਂ.
ਰੁੱਤਾਂ ਸਜ੍ਨੜਿਆ ਗਈਆਂ ,ਵੇ ਰੁੱਤਾਂ ਬੰਨੜਿਆ ਗਈਆਂ.
ਦੇਹੀ ਨਾਦ ਗੁੰਜਾਇਆ ਜਦ ਸੀ , ਖੁਦ ਨੂੰ ਖੋ ਤੂੰ ਪਾਇਆ ਜਦ ਸੀ ;
ਦੋ ਨੂੰ ਇੱਕ ਬਣਾਇਆ ਜਦ ਸੀ , ਇੱਕ ਵਿੱਚ ਇੱਕ ਟਿਕਾਇਆ ਜਦ ਸੀ .
ਰੁੱਤਾਂ ,ਰਾਂਗਲਿਆ! ਗਈਆਂ,ਵੇ ਰੁੱਤਾਂ ਸਾਂਵਰਿਆ ਗਈਆਂ.
ਰੁੱਤਾਂ ਸਜ੍ਨੜਿਆ ਗਈਆਂ ,ਵੇ ਰੁੱਤਾਂ ਬੰਨੜਿਆ ਗਈਆਂ.
ਹੁਣ ਤਾਂ ਜੀਕਣ ਜਾਣ ਅਧੂਰੀ ,ਬਿਨ ਤੇਰੇ ਬਿਰਹਨ ਮੇਂ ਪੂਰੀ
ਬਲਦੀ ਲੋਕਾ ਇਸ਼ਕ ਤੰਦੂਰੀ, ਚੂਂਢੀ ਵੀ ਨਾ ਮਿਲੀ ਸਿੰਧੂਰੀ
ਰੁੱਤਾਂ ,ਰਾਂਗਲਿਆ! ਗਈਆਂ,ਵੇ ਰੁੱਤਾਂ ਸਾਂਵਰਿਆ ਗਈਆਂ.
ਰੁੱਤਾਂ ਸਜ੍ਨੜਿਆ ਗਈਆਂ ,ਵੇ ਰੁੱਤਾਂ ਬੰਨੜਿਆ ਗਈਆਂ.
ਆਜਾ ਮਾਹੀਆ ਪਰਤ ਕੇ ਆਜਾ;ਮੇਰੀ ਰੂਹ ਨੂੰ ਫਿਰ ਰੁਸ਼ਨਾ ਜਾ
ਦੀਪ ਇੱਕ ਦੀਦ ਦਾ ਫੇਰ ਜਗਾ ਜਾ ; ਆ ਉੱਜੜੀ ਨੂੰ ਫੇਰ ਵਸਾ ਜਾ
ਰੁੱਤਾਂ ,ਰਾਂਗਲਿਆ! ਗਈਆਂ,ਵੇ ਰੁੱਤਾਂ ਸਾਂਵਰਿਆ ਗਈਆਂ.
ਰੁੱਤਾਂ ਸਜ੍ਨੜਿਆ ਗਈਆਂ ,ਵੇ ਰੁੱਤਾਂ ਬੰਨੜਿਆ ਗਈਆਂ.
9815524600
0 comments:
Post a Comment