ਨਾਨਕ ਕਰਦਾ ਫਿਰੇ ਉਦਾਸੀਆ
10:06 Posted In ਮਨਜੀਤ ਕੋਟੜਾ Edit This 0 Comments »
ਮਨਜੀਤ ਕੋਟੜਾ
ਂ
ਸ਼ੀਸ਼ਾ ਕੀਤਾ ਹਜ਼ਾਰ ਟੁਕੜੇ,ਹਰ ਟੁਕੜਾ ਨਸ਼ਤਰ ਹੋਇਆ।
ਪੱਥਰਾਂ ਰੁੱਤ ਰੰਗਲੀ ਲਈ,ਨਸ਼ਤਰਾਂ ਦਾ ਹਾਰ ਪਰੋਇਆ।
ਚੁਣ ਚੁਣ ਮਾਰੇ ਗਏ ਸੀ,ਬਸਤੀਆਂ ਚੋਂ ਗੈਰ ਮਜ਼ਹਬੀ ਲੋਕ,
ਖਬਰ ਛਪੀ ਕਿ ਸ਼ਹਿਰ ਅੰਦਰ,ਨਹੀਂ ਕਤਲੇਆਮ ਹੋਇਆ।
ਅੱਧੀ ਰਾਤੀਂ ਪੁਲਸੀਏ ਮਾਰ ਗਏ ਸੀ ਜੰਗਲ ਦਾ ਰਖਵਾਲਾ,
ਮਾਂ ਸਵੇਰ ਕਦ ਹੋਊ,ਗੋਦੀ ਵਿੱਚ ਸਹਮਿਆ ਬਾਲ ਰੋਇਆ।
ਬੇਸ਼ੱਕ ਸ਼ਾਂਤ ਦੌੜ ਰਹੀ,ਚੁੱਪ ਦੀ ਵੀ ਕੋਈ ਭਾਸ਼ਾ ਹੁੰਦੀ ਹੈ,
ਵੰਡੋ ਇਲਮ, ਭੀੜ ਲਵੇਗੀ ਮੁਕਤੀ ਦਾ ਸੁਪਨਾ ਨਰੋਇਆ ।
ਸਮਿਆਂ ਨੇ ਈਸਾ ਹਾਲੇ ਵੀ ਟੰਗਿਆ ਹੋਇਐ ਸਲੀਬ ਉੱਤੇ,
ਨਾਨਕ ਕਰਦਾ ਫਿਰੇ ਉਦਾਸੀਆਂ,ਮੈਂ ਘਰ ਦਾ ਬੂਹਾ ਢੋਇਆ।
0 comments:
Post a Comment