ਗ਼ਜ਼ਲ -ਤ੍ਜ੍ਮੁਲ ਕਲੀਮ
06:24 Edit This 0 Comments »ਜੀਵਣ ਰੁੱਖ ਨੂੰ ਹੱਥੀਂ ਟੱਕੇ ਨਾ ਮਾਰੋ
ਸਾਹ ਦੇ ਦਾਣੇ ਚੱਬੂ ਫਿੱਕੇ ਨਾ ਮਾਰੋ
ਬਾਲ ਖਿਡੌਣੇ ਵੇਹੰਦਾ ਏ ਤੇ ਕੀ ਹੋਇਆ
ਆਪੇ ਤੁਰ ਜਾਵੇਗਾ ਧੱਕੇ ਨਾ ਮਾਰੋ
ਹਿਰਸਾਂ ਅੱਗੇ ਮੌਤ ਦੁਹਾਈਆਂ ਦਿੰਦੀ ਰਹੀ
ਰੈਫ਼ਲ ਅੱਗੇ ਵੀਰ ਜੇ ਸੱਕੇ ਨਾ ਮਾਰੋ
ਜਿੱਤ ਲੈਣਾ ਤੇ ਖੋਣਾ ਇਕ ਬਰਾਬਰ ਨਹੀਂ
ਦੁੱਕੀਆਂ ਨਾਲ਼ ਤੇ ਸਾਡੇ ਯੱਕੇ ਨਾ ਮਾਰੋ
ਸਾਰੇ ਯਾਰ ਕਲੀਮ ਜੀ ਲੋਭੀ ਨਹੀਂ ਹੁੰਦੇ
ਦਿਲ ਨੂੰ ਜਿੰਦਰੇ ਜਿੰਦਰੇਪੱਕੇ ਨਾ ਮਾਰੋ
ਤ੍ਜ੍ਮੁਲ ਕਲੀਮ
-----
0 comments:
Post a Comment