ਵਿਸਾਖੀ ਆਈ ਜੇ ;
06:52 Edit This 0 Comments »ਵੇਖੋ ਐਤਕੀਂ ਫੇਰ ,ਵਿਸਾਖੀ ਆਈ ਜੀ ;
ਲੈ ਕੇ ਫਿਕਰਾਂ ਢੇਰ ,ਵਿਸਾਖੀ ਆਈ ਜੀ .
ਅੰਨ -ਦਾਤੇ ਹੁਣ ਪਏ ਸ੍ਲ੍ਫ਼ਾਸਾਂ ਫੱਕਦੇ ਨੇ ;
ਡਕਦੀ -ਡਕਦੀ 'ਲੇਰ ', ਵਿਸਾਖੀ ਆਈ ਜੀ ..
ਮਿਹਨਤ ਵਾਲੀ ਸਾਵੀ ਲਗਰ ਤੇ ਸੋਕਾ ਹੈ ;
ਮੌਲ ਤੇ ਜੋਬਨ ਢੇਰ ,ਵਿਸਾਖੀ ਆਈ ਜੀ .
ਕੋਠੇ ਜਿੱਡੇ ਕਰਜ਼ੇ ਵਾਲੇ ਬੋਹਲ ਬਣੇ ;
ਫਿਰ ਗਰਜਾਂ ਦੇ ਜ਼ੇਰ, ਵਿਸਾਖੀ ਆਈ ਜੀ .
ਮਾਰ ਨਾ ਸਕੇ ਦਮਾਮੇ ,ਜੱਟ ਨੂੰ ਬਚਦਾ ਕੀ?!
"ਨੂਣ-ਤੇਲ ਦਾ ਫੇਰ ", ਵਿਸਾਖੀ ਆਈ ਜੀ ..
ਵਾਹਗੇ ਆਰ ਜਾਂ ਪਾਰ ਦੀ ਬਾਹਲੀ ਵਿਥ ਨਹੀਂ
ਤੰਗੀਆਂ ਦਾ ਹੈ ਨ੍ਹੇਰ ;ਵਿਸਾਖੀ ਆਈ ਜੀ .
ਰੂਪ ਵਟਾਏ ਸ਼ਾਹੂਕਾਰਾਂ ਬੀਬੇ ਜਹੇ;
ਦੇਂਦੇ ਗੋਡਾ ਫੇਰ , ਵਿਸਾਖੀ ਆਈ ਜੀ .
ਇੱਕ ਦਿਹਾੜੇ ਟੀ ਵੀ ਉੱਤੇ ਸ਼ੋ ਚੱਲੂ
ਚੱਲ ਵਰ੍ਹੇ ਨੂੰ ਫੇਰ ਵਿਸਾਖੀ ਆਈ ਜੀ ;
ਦੀਪ ਜੀਰਵੀ
9815524600
------
0 comments:
Post a Comment