Ghazal...
08:42 Edit This 0 Comments »
Ghazal...
-------
ਚੁੱਪਾਂ ਵਿਚ ਸੁਰ ਤਾਲ ਪਏ ਨੇਂ
ਇਸੇ ਲਈ ਤੇ ਕਾਲ਼ ਪਏ ਨੇਂ
ਤੱਕਿਆ ਸੋ ਬੱਸ, ਗੁੱਤ ਨਹੀਂ ਖੁੱਲੀ
ਸ਼ੀਸ਼ੇ ਵਿਚ ਕਿਉਂ ਵਾਲ਼ ਪਏ ਨੇਂ
ਨੀਲੇ ਬੁਲ੍ਹ ਉਲੀਕਣ ਖ਼ਾਤਿਰ
ਕਿਸ ਲਈ ਅੱਖਰ ਲਾਲ਼ ਪਏ ਨੇਂ
ਡਰ ਏ ਪੰਛੀ ਉੱਡ ਨਾ ਜਾਵਣ
ਵੇਹੜ੍ਹੇ ਸੱਖਣੇ ਥਾਲ ਪਏ ਨੇਂ
ਸੁੱਖ ਆੜ੍ਹਤ ਨਹੀਂ ਪੱਲਾ ਛੰਡਿਆ
ਥਾਂ ਥਾਂ ਭੁੱਖ ਦੇ ਟਾਲ਼ ਪਏ ਨੇਂ
ਦੁੱਖਾਂ ਮੈਨੂੰ ਕੁੰਡ ਨਹੀਂ ਕੀਤੀ
ਭੁੰਜੇ ਮੇਰੇ ਨਾਲ਼ ਪਏ ਨੇਂ
ਕਮਰ ਉਜ਼ ਜ਼ਮਾਨ
0 comments:
Post a Comment