ਗ਼ਜ਼ਲ
08:35 Edit This 0 Comments »
ਗ਼ਜ਼ਲ
ਚਾਨਣ ਦੀ ਥਾਂ ਨ੍ਹੇਰ ਲਿਆ ਸੂ
ਜੀਵਨ ਤੋਂ ਮੂੰਹ ਫੇਰ ਲਿਆ ਸੂ
ਇਕ ਤੇ ਸਾਨੂੰ ਮੌਤ ਸੂ ਵੇਚੀ
ਦੂਜਾ ਮੁਲ ਵੀ ਢੇਰ ਲਿਆ ਸੂ
ਮੇਰਾ ਵੇੜ੍ਹਾ ਵੱਟਿਓ ਵੱਟੇ
ਲੱਭਿਆ ਕੀ ਸੋ ਬੇਰ ਲਿਆ ਸੂ
ਚਾਰ ਚੁਫ਼ੇਰੇ ਬਦਲ ਨਹੀਂ ਜੇ
ਮੁੱਖ ਨੂੰ ਜ਼ੁਲਫ਼ਾਂ ਘੇਰ ਲਿਆ ਸੂ
ਅੱਥਰੂ ਨਹੀਂ ਜੇ ਉਹਦੀ ਪਲਕੇ
ਫਿਰ ਕੋਈ ਤਾਰਾ ਤੇਰ ਲਿਆ ਸੂ
ਮੌਤ ਸਰਹਾਣੇ ਆ ਬੈਠੀ ਏ
ਮੁੱਖ ਕੀ ਮੈਥੋਂ ਫੇਰ ਲਿਆ ਸੂ
ਕਮਰ ਉਜ ਜਮਾਨ
0 comments:
Post a Comment