ਤੇਰੀਆਂ ਅਨਮੋਲ ਸੌਗਾਤਾਂ
08:44 Edit This 0 Comments »ਨਹੀਂ ਸੀ ਉਮੀਦ ਕੇ ਮੇਰੇ ਓਹਨਾਂ ਅਥਰੂਆਂ ਦਾ
ਤੂੰ ਇੰਝ ਮਹਫਿਲਾਂ ਚ ਬੈਠ ਕੇ
ਮਜਾਕ ਉਡਾਏਗਾ
ਤੇ ਅਸ਼ਲੀਲ ਸ਼ਬਦਾਂ ਦਾ ਜਾਮਾ ਪਹਨਾ ਕੇ ਭਾਰੀ ਕੀਮਤ ਤੇ ਵੇਚੇਂਗਾ
ਜਿਹੜੇ ਅਥਰੂ ਮੈ ਤੇਰੇ ਗਲ ਲੱਗ ਕੇ
ਤੇਰੇ ਸੀਨੇ ਤੇ ਡੋਹਲੇ ਸਨ ...!
ਨਹੀ ਸੀ ਉਮੀਦ ਕੇ ਮੇਰੇ ਤਨ-ਮਨ ਤੇ ਹਾਸਿਆਂ ਚ ਉੱਤਰ ਕੇ
ਤੂੰ ਮੇਰੀਆਂ ਖੁਸ਼ੀਆਂ ਨੂੰ ਡੰਗ ਜਾਏਂਗਾ
ਇੱਕ ਜ਼ਹਰੀਲੇ ਨਾਗ ਵਾਂਗੂ ...!!
ਨਹੀ ਸੀ ਉਮੀਦ ਕੇ ਮੇਰੀ ਝੋਲੀ
ਤਾਰਿਆਂ,ਜੁਗਨੂਆ,ਚੰਨ ਚੰਨ-ਚਾਨਣੀਆਂ ਰਾਤਾਂ
ਤੇ ਸੁਨਹਰੀ ਖਾਬਾਂ ਨਾਲ ਸਜਾ ਕੇ
ਤੁਰ ਜਾਏਂਗਾ ਕਿਸੇ ਇਸੇ ਸਫ਼ਰ ਲਈ
ਜੀਹਦੀਆਂ ਪੈੜਾਂ ਲਭਦੀ ਹੀ
ਮੈ ਹੰਭ ਕੇ ਮਾਰ ਜਾਵਾਂਗੀ...!!!
ਹੁਣ ਆਲਮ ਇਹ ਹੈ ਸੱਜਣਾ!
ਕੇ ਜਿਸ ਰੋਜ਼ ਮੈ ਮਾਰਾਂਗੀ
ਮੇਰੀਆਂ ਮੁਠੀਆ ਚ ਤੇਰੀਆਂ ਯਾਦਾਂ ਘੁੱਟੀਆਂ ਹੋਣਗੀਆਂ ,
ਮੇਰੀ ਹਿੱਕ ਅੰਦਰ ਰਿਸਦਾ ਤੇਰੇ ਗਮ ਦਾ ਨਾਸੂਰ ਹੋਏਗਾ,
ਜੋ ਸਿਰਫ ਤੈਨੂੰ ਹੀ ਨਜਰੀਂ ਆਉਣਾ ਏ ਜਾਲਮਾ!!
ਮੇਰੀਆਂ ਬੰਦ ਪਲਕਾਂ ਥੱਲੇ
ਤੈਥੋਂ ਸਦਾ ਲਈ ਵਿਛੜ ਜਾਣ ਦੇ ਹੰਝੂ....
ਤੇ ਮੇਰੀ ਜ਼ੁਬਾਨ ਚ ਲਿਪਟਿਆ ਤੇਰੇ ਨਾ ਦਾ ਪਹਿਲਾ ਅਖਰ...!
ਝੱਲਿਆ !
ਤੂੰ ਮੇਰੀ ਅਰਥੀ ਦੇ ਇੱਕ ਵਾਰ ਨੇੜੇ ਹੋ ਕੇ ਤਾ ਤੱਕੀ
ਕੇ ਤੇਰੀਆਂ ਇਹ ਅਨਮੋਲ ਸੌਗਾਤਾਂ
ਮੈ ਕਿਵੇਂ ਸਾਂਭ ਕੇ ਲਈ ਚੱਲੀ ਹਾਂ....!!
ਮੈ ਕਿਵੇਂ ਸਾਂਭ ਕੇ ਲਈ ਚੱਲੀ ਹਾਂ....!!
preet gurpreet kaur saini
0 comments:
Post a Comment