ਨਸ਼ਿਆਂ ਦੀ ਲੱਜਤ ਬੁਰੀ
02:08 Edit This 0 Comments »
ਨਸ਼ਿਆਂ ਦੀ ਲੱਜਤ ਬੁਰੀ
...............
ਦਸ ਰੁਪਏ ਅਮਦਨ ਜਿਸ ਦੀ,
ਦਾਰੂ ਪੀ ਜਾਏ ਵੀਆਂ ਦਾ,
ਜੋੜੀ ਪੁੱਤਾਂ ਦੀ ਰਲਾਉਦਾ,
ਬਾਪ ਬਣ ਗਿਆ ਧੀਆਂ ਦਾ।
ਅਮਦਨ ਤੋਂ ਘੱਟ ਖ਼ਰਚਾ ਕਰਨਾ,
ਕੌਣ ਉਹਨੂੰ ਸਮਝਾਵੇ।
ਨਸ਼ਿਆਂ ਦੀ ਲਜਤ ਬੁਰੀ,
ਲੋਕੋ ਲੱਗ ਨਾ ਕਿਸੇ ਨੂੰ ਜਾਵੇ........../
ਡੋਡੇ ਪੀਣੇ ਅਫ਼ੀਮ ਵੀ ਖਾਣੀ,
ਲੋਕਾਂ ਕਹਿਣਾ ਅਮਲੀ ਹੈ।
ਘਰ ਵਾਲੀ ਭਾਵੇਂ ਸੁਘੜ ਸਿਆਣੀ,
ਹੋ ਜਾਂਦੀ ਉਹ ਕਮਲੀ ਹੈ ,
ਭੁਖੇ ਭਾਣੇ ਬੱਚੇ ਸੌਂ ਗਏ,
ਨੀਂਦ ਨਾ ਉਸ ਨੂੰ ਆਵੇ।
ਨਸ਼ਿਆ ਦੀ ਲੱਜਤ ............।
ਨਸ਼ੇ ਕਰ ਕੇ ਘਰ ਉਜਾੜੇ ,
ਹੋ ਜਾਵੇ ਕਰਜਾਈ ਉਹ ।
ਘਰ ਦੇ ਵਿਚ ਭੁੱਖ ਨੱਚਦੀ ,
ਹਰ ਨਾਲ ਕਰੇ ਲੜਾਈ ਉਹ ।
ਸ਼ਾਹੂਕਾਰ ਜਦ ਮੰਗਣ ਪੈਸੇ,
ਘਰ ਵਿਚ ਭੜਥੂ ਪਾਵੇ ।
ਨਸ਼ਿਆਂ ਦੀ ਲੱਜਤ...........।
ਹੋ ਗਈਆਂ ਜੁਆਨ ਧੀਆਂ ,
ਭੱਟੀ ਕੋਈ ਵਿਆਹਵੇ ਨਾ।
ਦਾਜ ਨਾ ਜੋ ਮੰਗੇ ਉਸਨੂੰ ,
ਮੁੰਡਾ ਕੋਈ ਥਿਆਵੇ ਨਾ ।
ਧੀਆਂ ਧਾੜ ਵਿਆਉਣੀ ਕਿੱਦਾਂ
ਇਹ ਵੀ ਫਿਕਰ ਨਾ ਖਾਵੇ ।
ਨਸ਼ਿਆ ਦੀ ਲਜੱਤ ..................... ਛਿੰਦਰਪਾਲ ਸਿੰਘ ਭੱਟੀ...........।
...............
0 comments:
Post a Comment