ਰੰਗ ਜ਼ਮਾਨੇ ਬਦਲਿਆ ....
07:41 Posted In (ਬਲਜੀਤ ਪਾਲ ਸਿੰਘ ) Edit This 0 Comments »![]() |
ਬਲਜੀਤ ਪਾਲ ਸਿੰਘ |
ਬਲਜੀਤ ਪਾਲ ਸਿੰਘ ਪਿੰਡ ਝੰਡਾ ਕਲਾਂ ਜਿਲਾ ਮਾਨਸਾ(ਪੰਜਾਬ)ਭਾਰਤ ਯੋਗਤਾ .ਐਮ ਏ ਬੀ ਐਡ ਕਿੱਤਾ : ਅਧਿਆਪਨ (ਅਪਰੈਲ 2002 ਤੋਂ ਸਰਕਾਰੀ ਹਾਈ ਸਕੂਲ ਮਾਨਖੇੜਾ(ਮਾਨਸਾ) ਵਿਖੇ ਬਤੌਰ ਸਸ ਮਾਸਟਰ ਅਤੇ ਮੁੱਖ ਅਧਿਆਪਕ) ਤਿੰਨ ਕਾਵਿ ਪੁਸਤਕਾਂ ਕੰਡਿਆਲੀ ਰੁੱਤ(1994)ਅਤੇ ਸੂਰਜ ਦੇ ਪਿਛਵਾੜੇ (2004)ਅਤੇ ਬੁੱਤਾਂ ਵਰਗੇ ਲੋਕ(2011) ਛਪ ਚੁੱਕੀਆਂ 1.ਜੀਵਨ ਮੈਂਬਰ :ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ 2.ਜੀਵਨ ਮੈਂਬਰ :ਕੇਂਦਰੀ ਪੰਜਾਬੀ ਲੇਖਕ ਸਭਾ ਪੰਜਾਬ 3.ਸਰਪ੍ਰਸਤ.ਪੰਜਾਬੀ ਸਾਹਿਤ ਸਭਾ ਸਰਦੂਲਗੜ(ਮਾਨਸਾ) 4.ਸਰਪ੍ਰਸਤ:ਮਾਲਵਾ ਕਲਾ ਮੰਚ(ਝੁਨੀਰ) (ਮਾਨਸਾ) 5.ਸਲਾਹਕਾਰ:ਸ਼ਹੀਦ ਭਗਤ ਸਿੰਘ ਕਲਾ ਮੰਚ ਬੋਹਾ (ਮਾਨਸਾ) 6.ਲਗਾਤਾਰ 1996 ਤੋਂ ਸਰਦੂਲਗੜ ਵਿਖੇ ਸਰਕਾਰੀ ਤੌਰ ਤੇ ਗਣਤੰਤਰ ਦਿਵਸ ਅਤੇ ਅਜਾਦੀ ਦਿਵਸ ਸਮਾਰੋਹਾਂ ਦਾ ਅਯੋਯਨ ਅਤੇ ਸਟੇਜ ਸਕੱਤਰ . 7.ਸਰਦੂਲਗੜ ਐਸ .ਡੀ.ਐਮ .ਵੱਲੋਂ ਕਈ ਵਾਰ ਸਨਮਾਨਿਤ 8.ਸਾਹਿਤ ਸਭਾਵਾਂ,ਕਲੱਬਾਂ ਅਤੇ ਸੰਸਥਾਵਾਂ ਵੱਲੋ ਕਈ ਸਨਮਾਨ 9.ਪੰਜਾਬ ਸਰਕਾਰ ਸਿੱਖਿਆ ਵਿਭਾਗ ਦੇ ਸਕੂਲ ਸਿੱਖਿਆ ਡਾਇਰੈਕਟਰ ਜਨਰਲ ਵੱਲੋਂ 2009 ਵਿਚ ਦੋ ਵਾਰ ਪ੍ਰਸੰਸਾ ਪੱਤਰ 10: 2002 ਤੋਂ ਹੁਣ ਤੱਕ ਸਰਵ ਸਿਖਿਆ ਅਭਿਆਨ ਦਾ ਰਿਸੋਰਸ ਪਰਸਨ(ਪਰ ਅੱਜ ਕੱਲ ਕੁਆਲਿਟੀ ਇੰਮਪਰੂਵਮੈਂਟ ਇਨ ਇੰਗਲਿਸ਼ ਲੈਂਗੂਏਜ਼ ਪਰੋਜੈਕਟ ਵਿਚ ਬਤੌਰ ਇੰਗਲਿਸ਼ ਮਾਸਟਰ ਟਰੇਨਰ ਕੰਮ ਕਰ ਰਿਹਾ ਹਾਂ) ਸ਼ੌਂਕ :ਪੰਜਾਬੀ ਗ਼ਜ਼ਲ ਪੜਨਾ ,ਸੁਣਨਾ ਅਤੇ ਲਿਖਣਾ .ਫੁੱਲ ਅਤੇ ਦਰਖਤ ਲਗਾਉਣਾ . www.baljeetpalsingh.blogspot.com ( Mob No.9417324432)E-mail ID=baljeetpal_s@yahoo.com
-----------------------------------------------------------------------------------------------------------------------------------
ਰੰਗ ਜ਼ਮਾਨੇ ਬਦਲਿਆ ਬਦਲ ਗਈ ਹੈ ਚਾਲ
ਫੋਕੀ ਚੌਧਰ ਵਾਸਤੇ ਕਰਦੇ ਲੋਕ ਪਲਾਲ
ਧੀਆਂ ਸਹੁਰੇ ਤੋਰੀਆਂ ਤੋਰ ਵਿਦੇਸ਼ੀਂ ਪੁੱਤ
ਵਿਚ ਬੁਢਾਪੇ ਝੂਰਦਾ ਕੋਈ ਨਾ ਪੁੱਛਦਾ ਹਾਲ
ਪੈਲਿਸ ਦੇ ਵਿਚ ਸ਼ਾਦੀਆਂ ਬਦਲੇ ਸਾਰੇ ਢੰਗ
ਧੀ ਜਵਾਈ ਪਿਉ ਪੁੱਤ ਨੱਚਦੇ ਨਾਲੋ ਨਾਲ
ਚਰਖਾ ਦਾਦੀ ਮਾਂ ਦਾ ਸੁੱਟਿਆ ਵਿਚ ਸਟੋਰ
ਤਿੰਨੇ ਪੁਰਜ਼ੇ ਗੁੰਮ ਨੇ ਤੱਕਲਾ,ਚਰਖੀ,ਮਾਹਲ
ਕਰਜੇ਼ ਹੇਠ ਕਿਸਾਨ ਨੂੰ ਨਾ ਲੱਭਿਆ ਕੋਈ ਹੱਲ
ਅੰਦਰ ਵੜ ਕੇ ਲੈ ਲਿਆ ਫਾਹਾ ਪੱਖੇ ਨਾਲ
ਅੰਦਰੋ ਅੰਦਰੀ ਰੱਖ ਲੈ ਆਪਣੇ ਦਿਲ ਦਾ ਰਾਜ਼
ਕੋਈ ਨਾ ਪਰਦੇ ਢੱਕਦਾ ਦਿੰਦੇ ਗੱਲ ਉਛਾਲ
(ਬਲਜੀਤ ਪਾਲ ਸਿੰਘ)

0 comments:
Post a Comment