...ਨਸ਼ਾ ਕਰਨ ਦੇ ਮਾਰੇ
02:07 Edit This 0 Comments »ਫੀਮ ਚਰਸ ਸਮੈਕ ਤੇ ਡੋਡੇ,
ਬਿਨ ਵਰਤੇ ਕੰਮ ਕਰਨ ਨਾ ਜੋਗੇ।
ਨਿੱਕੀਆਂ ਮੋਟੀਆਂ ਚੋਰੀਆਂ ਕਰਦੇ,
ਨਸ਼ਾ ਕਰਨ ਦੇ ਮਾਰੇ।
ਮੁੰਡਿਆਂ ਨੂੰ ਨਾ ਝਿੜਕੀ,ਨਾ ਝਿੜਕੀ ਸਰਕਾਰੇ।
ਨੋਟ ਸਫਾਰਸ਼ ਕੋਲ ਨਾ ਸਾਡੇ ,
ਛਿੱਤਰ ਖਾ ਨਾ ਹੋਣ ਤੁਹਾਡੇ,
ਜਰਦਾ ਭੋਰਾ ਤੂੰ ਵੀ ਲਾਲੈ,
ਆਪਾਂ ਲਈਏ ਸਭ ਨਜਾਰੇ।
ਮੁੰਡਿਆਂ ਨੂੰ ...................।
ਆਪਸ ਵਿੱਚ ਆਪਾਂ ਹੱਥ ਮਿਲਾਈਏ,
ਜੇਬਾਂ ਕੱਟ ਕੇ ਅਸੀਂ ਲਿਆਈਏ।
ਕਦੇ ਕਦੇ ਹੱਥ ਸਾਨੂੰ ਪਾ ਲਿਓ,
ਨੰਬਰ ਬਣਾਉਣ ਦੇ ਮਾਰੇ।
ਮੁੰਡਿਆਂ ਨੂੰ ਨਾ .....................।
ਡਰੰਮਾ ਨਾਲ ਅਸੀਂ ਕੱਢੀਏ ਦਾਰੂ,
ਪੁਲਸ ਕਦੇ ਜੇ ਛਾਪਾ ਮਾਰੂ।
ਬੁੱਢਣਵਾਲੀਆ ਫੋਨ ਤੇ ਦੱਸ ਦੇਈਂ,
ਟੈਮ ਟੂਮ ਤੂੰ ਸਾਰੇ ।
ਮੁੰਡਿਆਂ ਨੂੰ......................।
written by.....chhinerpal singh.
0 comments:
Post a Comment