ਧੀਆਂ ਦੇ ਹੁੰਦੇ ਦੁੱਖੜੇ ਬੜੇ।
02:05 Edit This 0 Comments »ਰੱਬਾ ਧੀਆਂ ਨਾ ਕਿਸੇ ਨੂੰ ਦੇਵੀ,
ਧੀਆਂ ਦੇ ਹੁੰਦੇ ਦੁੱਖੜੇ ਬੜੇ।
ਧੀ ਜੰਮ ਪਈ ਮੱਥੇ ਤੇ ਵੱਟ ਪੈ ਗਏ,
ਨਾ ਖੁਸ਼ੀ ਨਾਲ ਕੋਈ ਬੋਲਦਾ ।
ਪੁੱਤ ਜੰਮਿਆ ਤੇ ਮਿਲਣ ਵਧਾਈਆ,
ਲੱਡੂਆਂ ਦੇ ਵੰਡ ਤੇ ਧੜੇ
ਰੱਬਾ ਧੀਆਂ ਨਾ ਕਿਸੇ ਨੂੰ ਦੇਵੀ,
ਰੋਟੀ ਬਚਦੀ ਫੜਾਉਦੇ ਧੀ ਨੂੰ,
ਪੁੱਤ ਨੂੰ ਖਵਾਉਣ ਚੂਰੀਆਂ।
ਧੀ ਬਾਹਰ ਨਹੀ ਘਰੋਂ ਜਾ ਸਕਦੀ,
ਪੁੱਤ ਰਹਿਣ ਸੱਥ 'ਚ' ਖੜੇ।
ਰੱਬਾ ਧੀਆਂ .................।
ਧੀ ਦਿੱਸ ਪਏ ਜੇ ਕੁੱਖ ਵਿੱਚ ਮਾਂ ਦੇ,
ਧੀ ਨੂ ਅਣਜੰਮੀ ਮਾਰਦੇ ,
ਪੁੱਤ ਹੋਵੇ ਤਾਂ ਖ਼ੁਸੀ ਨਹੀਂ ਸਮਉਦੀ।
ਚਾਅ ਰਹਿਣ ਉਹਨਾਂ ਨੂੰ ਚੜ੍ਹੇ।
ਰੱਬਾ ਧੀਆਂ .....................।
ਧੀ ਪੜ ਕੇ ਸਕੂਲੋਂ ਧੁੱਪੇ ਆਈ,
ਨਾ ਉਹਨੂੰ ਕਿਸੇ ਪਾਣੀ ਪੁਛਿਆ।
ਉਹਨੂੰ ਆਉਂਦੇ ਗਲਾਸ ਫੜਾਉਂਦੇ,
ਪੁੱਤ ਭਾਵੇਂ ਪੜ੍ਹੇ ਨਾ ਪੜੇ।
ਰੱਬਾ ਧੀਆਂ........................।
ਧੀ ਪੜ੍ਹਨੋ ਹਟਾ ਲਈ ਵਿਚਕਾਰੋ ,
ਕੰਮ ਦਾ ਨਹੀਂ ਸਰਦਾ ਘਰੇ।
ਧੀ ਆਪਣਾ ਕਮਾਉਣ ਜੋਗੀ ਹੋਵੇ,
ਕਿਸੇ ਦੀ "ਭੱਟੀ" ਨੂੰਹ ਨਾ ਸੜੇ ।
ਰੱਬਾ ਧੀਆਂ.........................
written by ---ਅਰਸ਼ਦੀਪ ਸਿੰਘ ....
0 comments:
Post a Comment