ਦਿਲ ਕਰੇ ਕਦੇ ਮੈ ਲਾਹੋਰ ਸ਼ਹਿਰ ਜਾਵਾਂ
14:41 Edit This 0 Comments »ਗੀਤ
ਦਿਲ ਕਰੇ ਕਦੇ ਮੈ ਲਾਹੋਰ ਸ਼ਹਿਰ ਜਾਵਾਂ ।
ਦਾਦਾ ਜੀ ਦਾ ਉਥੇ ਜਾ ਕੇ
ਘਰ ਦੇਖ ਆਵਾਂ ।
ਦਿਲ ਕਰੇ,,,,,,,,,,,,,,,,,
ਵੰਡ ਵੇਲੇ ਭਰੇ ਮਨ ਨਾਲ
ਓਥੋਂ ਆਏ ਸੀ ।
ਘਰ ਤੇ ਹਵੇਲੀ ਨਾਲੇ
ਖੇਤ ਛਡ ਆਏ ਸੀ ।
ਚਿਤ ਕਰੇ ਓਹਨਾਂ ਗਲੀਆਂ ਚ ਘੁੰਮ ਆਵਾਂ ।
ਦਿਲ ਕਰੇ,,,,,,,,,,,,,,,,,,
ਜਾਨ ਤੋਂ ਪਿਆਰਾ
ਓਥੇ ਵਸਦਾ ਰਫ਼ੀਕ ।
ਕਰਮ ਇਲਾਹੀ ਅਤੇ
ਮੁਹੰਮਦ ਸਦੀਕ ।
ਮੈਂ ਵੀ ਲੰਬੜਾਂ ਦਾ ਪੋਤਾ
ਜਾ ਕੇ ਦੱਸ ਆਵਾਂ ।
ਦਿਲ ਕਰੇ,,,,,,,,,,,,,,,,,,,
ਦਾਦਾ ਜੀ ਨੂੰ ਇਕੋ ਝੋਰਾ
ਹਰ ਵੇਲੇ ਰਹਿੰਦਾ ਏ ।
ਖੋਰੇ ਸਾਡੇ ਘਰ ਵਿੱਚ
ਹੁਣ ਕੋਣ ਰਹਿੰਦਾ ਏ ।
ਜਿਹੜਾ ਰਹਿੰਦਾ ਖੁਸ਼ ਰਹੇ
ਇੰਨਾ ਆਖ ਆਵਾਂ ।
ਦਿਲ ਕਰੇ,,,,,,,,,,,,,,,,
ਇੰਨਾ ਸੀ ਪਿਆਰ ਸਾਰੇ
ਭਾਈਆਂ ਵਾਂਗ ਰਹਿੰਦੇ ਸੀ ।
ਦੁੱਖ ਸੁੱਖ ਵੇਲੇ ਸਾਰੇ
ਕਠੇ ਹੋ ਕੇ ਬਹਿੰਦੇ ਸੀ ।
ਓਥੋਂ ਦਾ ਨਜ਼ਾਰਾ
ਇੱਕ ਵਾਰ ਤੱਕ ਆਵਾਂ ।
ਦਿਲ ਕਰੇ,,,,,,,,,,,,,,,,,,,,,,
ਦਿਨ ਰਾਤ ਸੰਧੂ
ਕਰੇ ਏਹੋ ਹੀ ਦੁਆਵਾਂ ।
ਸਦਾ ਹੀ ਗੁਆਂਢੋ ਆਉਣ ਠੰਡੀਆਂ ਹਵਾਵਾਂ ।
ਓਹਨਾਂ ਨੂੰ ਵੀ ਯਾਦ ਰਹੇ
ਸਾਡਾ ਸਿਰਨਾਵਾਂ ।
ਦਿਲ ਕਰੇ,,,,,,,,,,,,,,,,,,
ਅਵਤਾਰ ਸਿੰਘ ਸੰਧੂ
ਕੁਲਾਮ ਰੋਡ , ਗਲੀ ਨੰਬਰ 11
ਨਵਾਂਸ਼ਹਿਰ ,ਪੰਜਾਬ
0 comments:
Post a Comment