ਨਾ ਸਿਰ 'ਤੇ ਤੇਰੇ ਆਕਾਸ਼ ਡੋਲੇ ,ਨਾ ਪੈਰਾਂ ਹੇਠੋਂ ਜ਼ਮੀਨ ਸਰਕੇ-ਵਿਜੈ ਵਿਵੇਕ
11:02 Posted In ਵਿਜੈ ਵਿਵੇਕ Edit This 0 Comments »ਉਹ ਗਲੀਏ ਚਿੱਕੜ, ਉਹ ਘਰ ਤੋਂ ਦੂਰੀ ਲੈ ਆਣ ਪਹੁੰਚਾ ਹਾਂ ਪਾਰ ਕਰ ਕੇ
ਮੈਂ ਤੇਰੇ ਮਸਤਕ ਨੂੰ ਕਿੰਜ ਚੁੰਮਾਂ ਸਫੈਦ ਚਾਦਰ 'ਤੇ ਪੈਰ ਧਰ ਕੇ
ਹਨੇਰ ਖੌਰੇ ਕੀ ਕਹਿ ਗਿਆ ਹੈ ਕਿ ਖ਼ੁਦ ਤੋਂ ਮੁਨਕਰ ਹੀ ਹੋ ਗਏ ਨੇ
ਜੇ ਚਿਣਗ ਲੈ ਕੇ ਵੀ ਕੋਲ ਜਾਈਏ ਤਾਂ ਦੌੜ ਜਾਂਦੇ ਚਿਰਾਗ ਡਰ ਕੇ
ਕੀ ਦੋਸ਼ ਮੇਰਾ ਜੇ ਤੇਰੇ ਤੀਕਰ ਇਹ ਅੱਗ ਬਣ ਬਣ ਕੇ ਪਹੁੰਚਦੇ ਨੇ
ਮੈਂ ਰੋਜ਼ ਘੱਲਦਾ ਹਾਂ ਆਪਣੇ ਲਫਜ਼ਾਂ ਨੂੰ ਸੁਰਖ਼ ਫੁੱਲਾਂ ਦੀ ਝੋਲ ਭਰ ਕੇ
ਤੂੰ ਸਾਰੇ ਰੰਗਾਂ ਨੂੰ ਇਕ ਦੂਜੇ 'ਚ ਘੋਲ ਦੇਵੇਂ ਤਾਂ ਠੀਕ ਹੋਵੇ
ਮੈਂ ਭੁੱਲ ਚੁੱਕਾਂ ਪਛਾਣ ਕਰਨਾ ਵੀ ਨਾਲ ਸਭ ਦੇ ਬਿਖਰ ਬਿਖਰ ਕੇ
ਤੁਲ੍ਹਾ ਤੇ ਚੱਪੂ ,ਮਲਾਹ ਤੇ ਬੇੜੀ , ਇਹ ਸਭ ਛਲਾਵੇ ਨੇ ਭੰਵਰ ਦੇ ਹੀ
ਤੂਫ਼ਾਨ ਹੀ ਨੂੰ ਬਣਾ ਲੈ ਕਿਸ਼ਤੀ , ਜ਼ਰੂਰ ਲੰਘੇਂਗਾ ਪਾਰ ਤਰ ਕੇ
ਤੇ ਪਾਰ ਜਾ ਕੇ ਤਾਂ ਰਾਹ ਵੀ ਸਿਧਾ ਹੈ,ਨਾ ਹਨੇਰਾ ਹੈ ਨਾ ਦੁਚਿੱਤੀ
ਨਾ ਸਿਰ 'ਤੇ ਤੇਰੇ ਆਕਾਸ਼ ਡੋਲੇ ,ਨਾ ਪੈਰਾਂ ਹੇਠੋਂ ਜ਼ਮੀਨ ਸਰਕੇ
-ਵਿਜੈ ਵਿਵੇਕ

0 comments:
Post a Comment