ਦੀਪ ਨਿਮਾਣਾ ਸੜ-ਬਲ ਜਾਣਾ
03:56 Posted In ਦੀਪ ਜ਼ੀਰਵੀ Edit This 0 Comments »ਤੇਰੀ ਮੇਰੀ ਲੱਗੀ ਯਾਰੀ ,ਲੱਗੀ ਮਿਰਚ ਲੋਕਾਈ ਨੂੰ;
ਸਾਰੇ ਆਖਣ ਹੀਰਾ ਕੀਮਤੀ ਲੱਭ ਗਿਆ ਇੱਕ ਸ਼ੁਦਾਈ ਨੂੰ
ਇਸ਼ਕ ਕਫੂਰੀ ਗੰਢੀ,ਲੁਕਦੀ ਨਹੀਂ ਲੱਖ ਲੁਕਾ ਲਈਏ;
ਲੋਕੀਂ ਕੈਰੀਆਂ ਨਜ਼ਰਾਂ ਕਰਕੇ ਵੇਖਣ ‘ਮੈਂ ਮਨ ਭਾਈ’ ਨੂੰ।
ਸਿਰਫ ਸਿੰਧੂਰੀ ਮਾਂਗ ਦਾ ਹੋਣਾ ਕਦੋਂ ਸੁਹਾਗਣ ਕਰਦਾ ਹੈ;
ਸੋ ਹੀ ਨਾਰ ਸੁਹਾਗਣ ਮੰਨੀਏਂ,ਮਾਹੀ ਦੇ ਮਨ ਭਾਈ ਨੂੰ।
ਏਸ ਕਿਨਾਰੇ ਤੋਤਾ,ਮੈਨਾ ਓਸ ਕਿਨਾਰੇ ਕੈਦੀ ਹੈ;
ਸੋਚਦੇ ਸੋਚਾਂ,ਕਿੱਦਾਂ ਕੱਟੀਏ,ਆਪਣੀ ਆਪਣੀ ਫਾਹੀ ਨੂੰ।
ਸੁੱਕੇ ਲਬ ਤੇ ਨਦੀ ਦੁਰੇਡੇ,ਆਖਰੀ ਸਾਹ ਨੇ,ਕੁਝ ਪਲ-ਛਿਣ;
ਯੁਗੋਂ ਤਿਹਾਇਆ ਸਿਰ ਮਾਰੂਗਾ!ਖਾਲੀ ਕੋਲ ਸੁਰਾਹੀ ਨੂੰ।
ਵੇਦਨ ਆਪਣੀ ਕਿਸ ਨੂੰ ਕਹੀਏ?ਸੁਣੀਏ ਸਭ ਦੀ ਆਪਾਂ ਤਾਂ;
ਦੀਪ ਨਿਮਾਣਾ ਸੜ-ਬਲ ਜਾਣਾ ,{ਫਿਰ} ਹੋਣੀ ਖਬਰ ਲੋਕਾਈ ਨੂੰ।

0 comments:
Post a Comment