ਫਿਰ.. ਕਹਿਣਾ .....ਬੋਲਦੈ...

ਈ-ਮੇਲ ਪਤਾ saandalbaar@gmail.com ਰਚਨਾਵਾ ਯੂਨਿਕੋਡ ਵਿੱਚ ਹੀ ਸਵੀਕਾਰ ਹੋਣ ਗੀਆਂ ਬਲੋਗ ਸਾਂਦਲਬਾਰ ਵਿਚ ਪੋਸਟਿੰਗ ਲਈ ਰਚਨਾਵਾਂ ਭੇਜਣ ਦਾ ਧਨਵਾਦ -admin ਸਾਂਦਲਬਾਰ ਸਾਂਦਲ ਬਾਰ ਵਿੱਚ ਛਪੀਆਂ ਰਚਨਾਵਾਂ ਦਾ ਕਾਪੀ ਰਾਈਟ ਲੇਖਕ ਦੇ ਰਾਖਵੇਂ ਹਨ .ਲੇਖਕ ਦੀ ਲਿਖਤ ਰਜ਼ਾਮੰਦੀ ਬਿਨਾ ਕੋਈ ਵੀ ਰਚਨਾ ਦਾ ਉਪਯੋਗ ਨਾ ਕੀਤਾ ਜਾਵੇ ਜੀ .ਅਜਿਹਾ ਕਰਨ ਵਾਲੇ ਖਿਲਾਫ਼ ਕਾਨੂਨੀ ਚਾਰਜੋਈ ਕੀਤੀ ਜਾ ਸਕਦੀ ਹੈ . ਸਾਂਦਲਬਾਰ ਵਿੱਚ ਛਪੇ ਲੇਖਕ ਆਪਣੀਆ ਲਿਖਤਾਂ ਬਾਬਤ ਜਵਾਬ ਦੇ ਹਨ . ਅਦਾਰਾ ਸਾਂਦਲਬਾਰ ਇਸ ਸਬੰਧੀ ਕਿਸੇ ਤਰਾਂ ਦੀ ਕੋਈ ਜਿੰਮੇ ਵਾਰੀ ਨਹੀ ਲਏ ਗਾ .-admin**********ਫਰਕ ਤਾਂ ਉੰਨੀ ਇੱਕੀ ਦਾ ਹੈ ,T E A C H E R ਦਾ ਤੇ CHEATER ਦਾ ਇੱਕ ਵੀ ਵਰਨ ਦੀ ਵਾਧ ਘਾਟ ਨਹੀਂ .ਸਿਰਫ਼ ਭੌਤਿਕ ਲੋੜਾਂ ਦੀ ਹਨੇਰੀ ਨੇ ਇਹਨਾ ਵਰਨਾ ਦੀ ਤਰਤੀਬ ਦੀਆਂ ਚੂਲਾਂ ਹਿਲਾ ਦਿੱਤੀਆਂ ਨੇ ਸਿਖਿਆ ਨੂੰ ਸਿਖਿਆ ਲਈ ਵਰਤਣਾ ਸ਼ਾਇਦ ਕੋਈ ਸਿਖਿਆ ਕਿ ਨਹੀਂ ਪਰ ਸਿਖਿਆ ਨੂੰ ਵਪਾਰ ਕਰ ਕੇ ਧਨੀ ਵਾਪਰਦੇ ਅਨੇਕਾਂ ਲਭ ਪੈਣ ਗੇ .. ਜੁਗਾੜ ਤੰਤਰ ਅੱਜ ਲੋਕਤੰਤਰ ਦੇ ਜਿਸਮ ਵਿੱਚ ਵੜ ਬੈਠਾ ਹੈ . ਕੋਈ ਮਾਂਦਰੀ ਇਸ ਜੁਗਾੜ ਤੰਤਰ ਰੂਪੀ ਭੂਤਨੇ ਨੂੰ ਲੋਕ ਤੰਤਰ ਦੀ ਦੇਹੀ ਵਿੱਚੋ ਕਢਣ ਦਾ ਹੰਬਲਾ ਮਾਰੂ ਗਾ ਕਿ ਨਹੀਂ ਪਤਾ ਨਹੀ..ਜੇ ਕੋਈ ਹੰਬਲਾ ਮਾਰੂ ਵੀ ਤਾਂ ਇਹ ਭੂਤਨਾ ਨਿਕਲੂ ਵੀ ਕਿ ਨਹੀਂ ਪਤਾ ਨਹੀਂ ... ਇਸ ਜੁਗਾੜ ਤੰਤਰ ਕਰ ਕੇ ਤੇਰਾ ਵਿਕਦਾ ਜੈ ਕੁਰੇ ਪਾਣੀ ਲੋਕਾਂ ਦਾ ਨਾ ਦੁਧ ਵਿਕਦਾ ਵਾਲੀ ਅਖੌਤ ਅਖਰ -ਅਖਰ ਸਚ ਹੁੰਦੀ ਰਹਿੰਦੀ ਹੈ. ਜੁਗਾੜੀਏ ਕਹੋ ਅਪਰੋਚੀਏ ਕਹੋ ਫੋਟੋਚੀਏ ਕਹੋ ਸਾਰੇ ਮਸੇਰ ਭਰਾ ਇਸ ਜੁਗਾੜ ਤੰਤਰ ਦੇ ਹਮਾਮ ਵਿਚ ਕਪੜਿਆਂ ਦੇ ਭਾਰ ਤੋਂ ਮੁਕਤ ਲਭ ਦੇ ਹਨ. ਕੋਈ ਜਮਾਨਾ ਸੀ ਕਹਿੰਦੇ ਸੀ ਕਿ ਅਧਿਆਪਕ ਇੱਕ ਮੋਮਬੱਤੀ ਵਾਂਗ ਆਪ ਬਲ ਕੇ ਹੋਰਨਾ ਨੂੰ ਰੌਸ਼ਨੀ ਦੇਂਦਾ ਹੈ. ਅੱਜ ਅਧਿਆਪਕਾ ਦੀਆਂ ਦਰਜਨਾਂ ਵੰਨਗੀਆਂ ਲਭ ਪੈਂਦੀਆਂ ਨੇ .ਇਹਨਾ ਵਿੱਚੋਂ ਮੋਮਬੱਤੀ ਵਾਂਗ ਆਪਾ ਬਾਲ ਕੇ ਰੌਸ਼ਨੀ ਖਿਲਾਰਣ ਵਾਲੇ ਉਂਗਲਾਂ ਤੇ ਗਿਨੇ ਜਾ ਸਕਣ ਯੋਗ ਨਾਂ ਨੀਹਾਂ ਦੀ ਸਿੱਲ ਤੇ ਹਨੇਰੇ ਨੂੰ ਹੰਡਾਵਣ ਲਈ ਮਜਬੂਰ ਨੇ ਜਦੋ ਕਿ ਜੁਗਾੜ ਤੰਤਰ ਦੇ ਇੰਦਰਜਾਲ ਦੇ ਜਾਦੂਗਰ ਨਿਜੀ ਟਿਊਸ਼ਨ ਕੇਂਦਰਾਂ ਤੇ PRIME TIME TV ਦੇ TIME SLOT ਨਾਲੋਂ ਵਧ ਮਹਿੰਗੇ ਮੁੱਲ ਪਵਾਉਂਦੇ ਨੇ ... ਵੇਖਦੇ ਸਾਰੇ ਨੇ ਐਪਰ ਬੋਲਦਾ ਕੋਈ ਨਹੀਂ ... -ਹੁਣ ਜੇ ਕੋਈ ਵੀ ਨਹੀਂ ਬੋਲਦਾ ਤਾਂ ਮੈ ਕਿਓਂ ਬੋਲਾਂ !!?? ਜੇ ਮੈਂ ਬੋਲਿਆ ਫਿਰ.. ਕਹਿਣਾ ਬੋਲਦੈ ਦੀਪ੍ਜ਼ੀਰਵੀ

HTML code

ਕੀ ਆਹ ਪੰਜਾਬੀ ਦੋਸਤੋ!

08:59 Posted In Edit This 0 Comments »
ਕੀ ਆਹ ਪੰਜਾਬੀ ਦੋਸਤੋ!ਦੀਪ ਜੀਰਵੀ- ਕੀ ਆਹ ਪੰਜਾਬੀ ਦੋਸਤੋ, ਓਹੀਓ ਪੰਜਾਬੀ ਨੇ ਓਹ ਸੀ ਹਕੀਕਤ ਦੋਸਤੋ , ਇਹ ਨਿਰੇ ਕਿਤਾਬੀ ਨੇ। ਓਹ ਮੋਕਲੇ ਸੀ ਕਰ-ਪੈਰ ਦੇ, ਤੇ ਜਿਗਰੇ ਵਾਲੇ ਸੀ, ਲੱਕ ਧੁਹਵੇਂ ਚਾਦਰੇ , ਸੋਂਹਦੇ ਸਿਰੀਂ ਸ਼ਮਲੇ ਬਾਹਲੇ ਸੀ। ਸੱਕ-ਰੰਗੀਆਂ ਬੁੱਲੀਆਂ ਵਾਲੀਆਂ, ਮੋਹਕ ਮੁਟਿਆਰਾਂ ਸੀ ਹੱਥੀਂ ਕੱਤਦੀਆਂ,ਉਣਦੀਆਂ,ਸੀਂਦੀਆਂ ਏਥੋਂ ਦੀਆਂ ਨਾਰਾਂ ਸੀ। ਉੱਠ ਤੜ੍ਹਕੇ ਚੱਕੀ ਝੋਂਦੀਆਂ, ਤੇ ਧਾਰਾਂ ਕੱਢਦੀਆਂ ਸੀ। ਆਪਣੇ ਨਰ ਦੇ ਸੰਗ ਖੇਤਰੀਂ ਜਾ ਵਾਢੀ ਵੱਢਦੀਆਂ ਸੀ। ਗੀਟੇ ਤੇ ਖਿੱਦੋ ਖੇਡਦੇ ਏਥੇ ਬਾਲ-ਨਿਆਣੇ ਸੀ ਰਾਤੀਂ ਬਾਤਾਂ ਪਾ ਸਵਾਲਦੇ ਓਹਨਾ ਨੂੰ ਸਿਆਣੇ ਸੀ ਖੁਹ ਮਿਠੜੇ ਪਾਣੀ ਦੇਂਵਦੇ, ਪਾਣੀ ਵੀ ਆਪਣੇ ਸੀ ਓਹ ਤੂਤ ਦੇ ਮੋਛੇ ਦੇ ਜਿਹੇ ਹਾਣੀ ਵੀ ਆਪਣੇ ਸੀ ਓਹ ਦੁੱਲੇ ਮਿਰਜ਼ੇ ਜਿਓਣੇ, ਅੱਧਾ ਸੱਚ ਹੰਡਾਂਓਦੇ ਜੋ ਓਹ ਰਾਂਝੇ ਪੁੰਨੂ ਇਸ਼ਕ ਦੀ ਹਰ ਲੱਜ ਨਿਭਾਓਂਦੇ ਜੋ ਓਹ ਹੜਦੀਆਂ ਸੜਦੀਆਂ ਦੇ ਬਿਨਾਂ ਪੰਜਾਬ ਅਧੂਰਾ ਜੇ ਓਹ ਖਾ ਖਾ ਮਹੁਰਾ ਮਰਦੀਆਂ ਬਿਨ ਖਾਬ ਅਧੂਰਾ ਜੇ। ਇਕ ਪੱਲੇ ਨੂੰ ਇਸ ਦੇ ਕਦੇ ਬੇਗੈਰਤਾ ਹੱਥ ਪਾਇਆ। ਉਹ ਅਣਖੀ ਅੱਜ ਦਿਸਦੇ ਨਹੀ ਨਹੀ ਜਿਨ ਉਹਦਾ ਮੁਲ ਪਾਇਆ। ਛਾਂ ਸੀ, ਗਾਂ ਸੀ, ਮਾਂ ਸੀ, ਕਦੇ ਇਸ ਦੇ ਹਰ ਵਿਹੜੇ ਵਿਚੱ। ਤਦ ਸੁੱਖ ਆਰਾਮ ਦਾ ਨਾਂ ਸੀ ਇਸ ਦੇ ਹਰ ਵਿਹੜੇ ਵਿਚੱ। ਕੱਚੇ ਢਾਰੇ ਅੰਦਰ ਵੀ ਘਰ ਪੱਕਾ ਹੁੰਦਾ ਸੀ ਅਨਪੜ੍ਹ ਬੇਸ਼ੱਕ ਹੋਵੇ ਪਰ ਪੱਕਾ ਹੁੰਦਾ ਸੀ । ਖੁੱਲੇ ਖੁੱਲੇ ਵਿਹੜੇ ਤੇ ਖੁੱਲੇ ਮਨ ਹੁੰਦੇ ਸੀ, ਖੁੱਲੇ ਹੀ ਸਨ ਖਾਣੇ, ਓਹ ਸਾਦੇ ਪਰ ਹੁੰਦੇ ਸੀ ਮਹਾਂ ਮਾਰੀਆਂ ਦਾ ਡਰ ਵੀ ਉਦੋ ਤਾਂ ਹੁੰਦਾ ਸੀ , ਜੋ ਜਿੰਨੀ ਜਿਓਂਦਾ ਸੀ ਆਪਣੀ ਹੀ ਜਿਓਂਦਾ ਸੀ ਇੱਕ ਥਾਨ ਦੇ ਵਿੱਚੋਂ ਹੀ ਸਭ ਝੱਗੇ ਸਵਾ ਲੈਂਦੇ ਲੱਥੇ ਇਕ ਦੂਜੇ ਦੇ ਪਾ ਜੂਨ ਹੰਡਾ ਲੈਂਦੇ ਲੀੜੇ ਹੀ ਨਹੀ ਉਦੋ ਸੁੱਖ ਦੁੱਖ ਵੀ ਸਾਂਝੇ ਸੀ ਵੱਡੇ ਸਭ ਟੱਬਰਾਂ ਦੇ ਚੁੱਲੇ ਵੀ ਸਾਂਝੇ ਸੀ ਧੀ ਇੱਕ ਦੀ ਨਹੀ ਕਹਿੰਦੇ ਸਭ ਪਿੰਡ ਦੀ ਹੁੰਦੀ ਸੀ ਹੁੰਦੀ ਮੱਕਾਰੀ ਸੀ ਏਨੀ ਨਹੀ ਹੁੰਦੀ ਸੀ ਮੇਰੇ ਬਚਪਣ ਦੇ ਦਿਨ ਸੀ ਪੰਜਾਬ ਇਹ ਖੁਦ ਤੱਕਿਆ ਮੈ ਹੁਣ ਵੀ ਹਰ ਇੱਕ ਦਿਨ ਬਸ ਖੁਆਬ ਇਹ ਖੁਦ ਤੱਕਿਆ ਹੁਣ ਮੁਲਕ ਨੂੰ ਵੇਖਾਂ ਮੈ ਰੋਣਾ ਤਾਂ ਆਉਂਦਾ ਹੈ ਹੁਣ ਮੇਰੇ ਮੁਲਕ ਦੀਆਂ ਰੰਗਤਾਂ ਹੀ ਹੋਰ ਹੋਈਆਂ ਹੁਣ ਸਰਕਾਰਾਂ ਜੀਕਣ ਲੋਕਾਂ ਦੀ ਚੋਰ ਹੋਈਆਂ ਹੁਣ ਵੀ ‘ਰਣਜੀਤ’ਦੇ ਰਾਜ ਦਾ ਸੁਫਨਾ ਵਿਖਾ ਜਾਂਦੇ ਓਹਦੇ ਵਰਗੇ ਬਨਣਾ ਕਹਿ ਭਰਮ ਭਵਾ ਜਾਂਦੇ ਹੁਣ ਪਾਣੀ ਵੀ ਆਪਣੇ ਆਪਣੇ ਨਾ ਰਹਿ ਗਏ ਨੇ ਹੁਣ ਪਾਣੀਆਂ ਦੇ ਉੱਤੇ ਵੀ ਜਾਲ ਜਿਹੇ ਪੈ ਗਏ ਨੇ ਹੁਣ ਹੱਟ-ਬਜਾਰੀਂ ਵੀ ਜੰਜਾਲ ਵਿਕੇਂਦੇ ਨੇ ਹੁਣ ਚੋਰਾਂ ਦੇ ਸਾਜ਼ੀ ਦੇ ਤਾਲ ਨਚੇਂਦੇ ਨੇ ਹੁਣ ਪੀਜ਼ੇ-ਬਰਗਰ ਨੇ ਗੜਬੜ ਜਿਹੀ ਕਰ’ਤੀ ਹੈ ਹੁਣ ਲੋਕ ਦਿਖਾਵੇ ਨੇ ‘ਪੰਜਾਬੋ’ ਪੱਟ’ਤੀ ਹੈ ਹੁਣ ਵਿੱਸਰੀ ਜਾਂਦੇ ਨੇ ਇੱਕ ਧੀ ਨੂੰ ਧੀ ਮੰਨਣਾ ਪੁੱਤਰ ਚਾਹਵਣ ਸਾਰੇ ਨਾ ਚਾਹਵਣ ਧੀ ਜੰਮਣਾ ਹੁਣ ਚਾਹਵਾਂ ਕਾਫੀਆਂ ਨੇ ਸੂਤੇ ਨੇ ਸਾਹ ਦਿੱਸਦੇ ਅੱਜ ਪਿਓ-ਦਾਦੇ ਵੇਖਣ ਆਹ!ਬੀਜ ਪੲy ਭਿੱਟਦੇ ਅੱਜ ਫੋਜ ਦੀ ਭਰਤੀ ਨੂੰ ਗਭਰੇਟ ਨਹੀਂ ਲੱਭਦੇ ਕਿਤੇ ਕੱਦ ਛੁਟੇਰੇ ਨੇ ਕਿਤੇ ਪੇਟ ਨਹੀਂ ਮਿਲਦੇ ਅੱਜ ਦਾਣੇ ਖੇਤਾਂ ਵਿੱਚ ਪਏ ਢੇਰ ਉਗੇਂਦੇ ਨੇ ਸਾਹ ਸਤ ਹੀਣੇ ਦਾਣੇ ਪਰ ਨਾਸ ਕਰੇਂਦੇ ਨੇ ਅੱਜ ‘ਵੱਡੇ ਲਾਲੇ’ ਨੇ ਗਲ਼ ਫਾਹੀ ਹੈ ਪਾਈ ਹਰ ਬਾ਼ਲ-ਬਲਾਂਵਾਂ ਵੀ ਕੀਤਾ ਹੈ ਕਰਜ਼ਾਈ (ਉਸ)ਹਰ ਹੁਕਮ ਅਸਾਡੇ ਲਈ ਬੱਸ ਰਾਖਵਾਂ ਕੀਤਾ ਹੈ ਲਾ ਡੀਕ ਅਸਾਡਾ ਹੀ ਬੱਸ ਰੱਤ ਇਸ ਪੀਤਾ ਹੈ ਸੰਘੀ ਸਾਡੀ ਬੇਸ਼ਕ ਪਰ ‘ਗੂਠਾ’ ਓਹਦਾ ਏ ਓਹਦੇ ਅੱਗੇ ਸਾਡਾ ਬੱਸ ਠੂਠਾ ਸ਼ੁਹਦਾ ਏ ਹਰ ਕਾਜ ਅਸਾਡੇ ਤੇ ਉਹ ਡੇਲੇ ਕੱਢਦਾ ਹੈ ਉੱਤੋਂ ਪਾਣੀ ਦੇਂਦਾ ਥੱਲੋਂ ਜੜ੍ਹ ਵੱਢਦਾ ਹੈ ਇਹ ਮਾੜੇ ਦਿਨ ਸਾਡੇ ਵਿਹੜੇ ਵਿੱਚ ਕਿਓਂ ਆਏ ਕਿਓਂ ਬਾਜਾਂ ਨੇ ਆ ਕੇ ਸਭ ਬੋਟ ਹੀ ਧਮਕਾਏ ਇਸਦਾ ਕਾਰਣ ਮੈਨੂੰ ਤਾਂ ਏਹੀ ਲੱਗਦਾ ਹੈ ਅਸੀਂ ਵਿਰਸਿਓਂ ਟੁੱਟ ਗਏ ਹਾਂ ਤਾਹੀਓਂ ਜੱਗ ਠੱਗਦਾ ਹੈ ਅਸੀਂ ਮੋਹ ਮਮਤਾ ਭੁੱਲੇ ਤੇ ਪੈਸੇ ਤੇ ਡੁੱਲ੍ਹੇ ਇਸ ਪੈਸੇ ਨੇ ਵੰਡੇ ਸਾਡੇ ਸਾਂਝੇ ਚੁੱਲ੍ਹੇ ਹੱਥੀਂ ਕੰਮ ਕਰਨੇ ਤੋਂ ਸਾਨੂੰ ਝਕ ਆਓਂਦੀ ਹੈ ਸਾਡੇ ਕੰਮ, ਹੋਰ ਕਰਨ ਸਾਨੂੰ ਗੱਲ ਭਾਓਂਦੀ ਹੈ ਆਹ! ਖੇਤ ਖਜਾਨੇ ਨੂੰ ਸਾਡੇ ਸਭ ਚੋਰ ਪਏ ਅਸੀ ਕੱਛਾਂ ਮਾਰਦੇ ਹਾਂ ਅਸੀਂ ਹੋ ਕੰਮਚੋਰ ਗਏ ਅਸੀ ਹੁਣ ਵੀ ਚੇਤ ਜਾਂਦੇ ਜੇ ਆਪਾਂ ਸੌਂਦੇ ਨਾ ਕਦੀ ਹੁੱਬ ਕੇ ਹੱਸਦੇ ਸਾਂ ਹੁਣ ਹੁਬਕੀਂ ਰੋਂਦੇ ਨਾ।

0 comments:

slideshow.1

Right Click Lock by Hindi Blog Tips
Related Posts Plugin for WordPress, Blogger...

-ਸੰਤ ਰਾਮ ਉਦਾਸੀ

{ਸਾਂਦਲਬਾਰ , ਅਣਖਾਂ ਦੀ ਭੋਇੰ ,ਅਨ੍ਖੀਲੀਆਂ ਦੀ ਭੋਇੰ , ਅਣਖ ਨਾਲ ਜਿਓਣ ਵਾਲਿਆਂ ਦੀ ਭੋਇੰ ,ਦੁੱਲਾ ਭੱਟੀ ਏਸੇ ਜਰਖੇਜ਼ ਭੋਇੰ ਦੀ ਉਪਜ ਸੀ.. } ... {ਅਸੀ ਤੋੜੀਆਂ ਗੁਲਾਮੀ ਦੀਆਂ ਕੜੀਆਂ ਬੜੇ ਹੀ ਅਸੀ ਦੁੱਖੜੇ ਜਰੇ; ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਧਰੇ. -ਸੰਤ ਰਾਮ ਉਦਾਸੀ
Text selection Lock by Hindi Blog Tips
ਸਾਂਦਲਬਾਰ ਬ੍ਲਾਗ ਦੀ ਬੌਧਿਕ ਸੰਪਤੀ ਰਚਨਾਕਾਰ ਦੀ ਹੈ . ਕੋਈ ਭੱਦਰ ਪੁਰਖ ਏਸ ਦੀ ਚੋਰੀ ਕਰਨ ਦੀ ਕੋਸ਼ਿਸ਼ ਨਾ ਕਰੇ ...ਸਾਂਦਲ- ਬਾਰ ਪ੍ਰਬੰਧਕਮੇਟੀHTML code