ਪੜ੍ਹੇਗੀ ਕਿਤਾਬਾਂ ਵਿੱਚੋਂ , ਪੀੜ੍ਹੀ ਸਾਡੀ ਅਗਲੀ ! {ਕੁਲਦੀਪ ਸ਼ਰਮਾ }
18:08 Posted In ਕੁਲਦੀਪ ਸ਼ਰਮਾ Edit This 0 Comments »ਜਨਮ-ਜਿਲਾ ਅੰਮ੍ਰਿਤਸਰ ਦੇ ਕਸਬਾ ਪੱਟੀ ਵਿਖੇ ਸੰਨ 1964 ਵਿੱਚ !
-ਪੇਸ਼ੇ ਤੋਂ ਫੋਟੋਗ੍ਰਾਫਰ , ਸ਼ੌਕ ਨਾਲ ਪੱਤਰਕਾਰ ,,
**************************************************************************************
**************************************************************************************
ਘੋੜੀਆਂ-ਸੁਹਾਗ, ਜੁਲਫਾਂ ਦੇ ਨਾਗ,
ਧੁੱਦਲ-ਘੱਟਾ ,ਸਿਰ ਤੇ ਦੁਪੱਟਾ,
ਘੋੜ-ਅਸਵਾਰ,ਕਮੀਜ਼-ਸਲਵਾਰ,
ਪੜ੍ਹੇਗੀ ਕਿਤਾਬਾਂ ਵਿੱਚੋਂ
,ਪੀੜ੍ਹੀ ਸਾਡੀ ਅਗਲੀ !
ਦਰੀਆਂ ਤੇ ਖੇਸ,ਪੰਜਾਬੀ ਭੇਸ,
ਤੁਰਲਾ ਤੇ ਤੰਬਾ,ਦਾਤੀ-ਰੰਬਾ,
ਹਲ ਤੇ ਪੰਜਾਲੀ,ਪੰਝੀ-ਪੰਜਤਾਲੀ,
ਪੜ੍ਹੇਗੀ ਕਿਤਾਬਾਂ ਵਿੱਚੋਂ ,
ਪੀੜ੍ਹੀ ਸਾਡੀ ਅਗਲੀ !
ਗੋਹਾ-ਕੂੜਾ, ਪੀੜੀ ਅਤੇ ਮੂੜ੍ਹਾ,
ਚੂਪਣੇ ਗੰਨੇ,ਲੱਸੀ ਵਾਲੇ ਛੰਨੇ ,
ਭੁੱਜੇ ਦਾਣੇ, ਜਮਲਾ ਜੱਟ ਦੇ ਗਾਣੇ,
ਪੜ੍ਹੇਗੀ ਕਿਤਾਬਾਂ ਵਿੱਚੋਂ ,
ਪੀੜ੍ਹੀ ਸਾਡੀ ਅਗਲੀ !
ਢਾਡੀ-ਵਾਰਾਂ ,ਕੂੰਜਾਂ ਦੀਆਂ ਕਤਾਰਾਂ,
ਟਟਿਔਲੀ ਦੇ ਆਂਡੇ,ਕੈਂਹੇ ਦੇ ਭਾਂਡੇ,
ਛੱਪੜ ਡੂੰਘਾ,ਹੱਟੀਓਂ ਝੂੰਗਾ ,
ਪੜ੍ਹੇਗੀ ਕਿਤਾਬਾਂ ਵਿੱਚੋਂ ,
ਪੀੜ੍ਹੀ ਸਾਡੀ ਅਗਲੀ !
ਤੂੜੀ-ਪਰਾਲੀ,ਹਲ ਅਤੇ ਹਾਲੀ,
ਖਟਾਰਾ ਬੱਸ, ਲੱਸੀ ਵਾਲੀ ਰਸ,
ਝੋਨੇ ਦਾ ਕੱਖ ,ਝੋਟੇ ਦੀ ਨਥ ,
ਪੜ੍ਹੇਗੀ ਕਿਤਾਬਾਂ ਵਿੱਚੋਂ ,
ਪੀੜ੍ਹੀ ਸਾਡੀ ਅਗਲੀ !
ਪੈਂਤੀ-ਪਹਾੜ੍ਹੇ, ਬਹਿਣ ਜਾਣਾ ਝਾੜ੍ਹੇ,
ਸ਼ਕਰਕੰਦੀ- ਸੰਘਾੜੇ,ਬੱਕਰੀਆਂ ਦੇ ਵਾੜੇ,
ਮੇਲਿਓਂ ਵਧ ਛਿੰਝਾਂ, ਖੂਹ ਦੀਆਂ ਟਿੰਡਾਂ ,
ਪੜ੍ਹੇਗੀ ਕਿਤਾਬਾਂ ਵਿੱਚੋਂ ,
ਪੀੜ੍ਹੀ ਸਾਡੀ ਅਗਲੀ !
ਕੁਲਦੀਪ ਸ਼ਰਮਾ
2011/10/12 Kuldeep Sharma <reporterkuldeep@yahoo.com>
--------------------------------------------------------------------------------------------------------------------------------------
***************************************************************************************************
0 comments:
Post a Comment