19:15
Posted In
; ਮਾਰਫਤ
,
ਕ਼ਮਰ ਉਜ਼ ਜ਼ਮਾਂ ( ਵਾਹਗਾ ਪਾਰਲਾ ਸੰਗੀ)
Edit This
 |
ਅਕਰਮ ਖਾਨ |
ਅਕਰਮ ਖਾਨ
-- ਫੈਸਲਾਬਾਦ;
ਮਾਰਫਤ {ਕ਼ਮਰ ਉਜ਼ ਜ਼ਮਾਂ}
ਬੰਨੇ ਬੰਨੇ ਜਾਂਦੀ ਵੇਖੀ ਇਕ ਅਲ੍ਹੜ ਮੁਟਿਆਰ
ਡ੍ਕ੍ਕੋ ਡੋਲੇ ਖਾਂਦੀ ਵੇਖੀ ਇਕ ਅਲ੍ਹੜ ਮੁਟਿਆਰ
ਇਸ਼ਕ਼ ਦੀ ਅੱਗ ਭੜਕਾਂਦੀ ਵੇਖੀ ਇਕ ਅਲ੍ਹੜ ਮੁਟਿਆਰ
ਦਲ ਤੇ ਤੀਰ ਚ੍ਲਾਂਦੀ ਵੇਖੀ ਇਕ ਅਲ੍ਹੜ ਮੁਟਿਆਰ
ਉਚੀ, ਲੰਮੀ, ਛੈਲ ਛਬੀਲੀ ਸ਼ੋਖ ਜਵਾਨ
ਅਖੀਆਂ ਚੋਂ ਛ੍ਲ੍ਕੋਂਦੀ ਵੇਖੀ ਇਕ ਅਲ੍ਹੜ ਮੁਟਿਆਰ
ਵੇਖ ਕੇ ਓਹਦਾ ਜੋਬਣ ਪੰਛੀ ਡਿਗ ਡਿਗ ਪੈਣ
ਯਾਰੋ ਪੈਲਾਂ ਪੈਂਦੀ ਵੇਖੀ ਇਕ ਅਲ੍ਹੜ ਮੁਟਿਆਰ
ਹੋਲੀ ਜਿਹੀ ਜਦ ਬੁਲ੍ਹੀਆਂ ਖੋਲੀਆਂ ਹੱਸਣ ਨੂੰ
ਸਜਰੇ ਫੁਲ ਖਦੋੰਦੀ ਵੇਖੀ ਇਕ ਅਲ੍ਹੜ ਮੁਟਿਆਰ
ਕੀ ਪੁਛਦੇ ਐਂ ਅਕਰਮ ਖਾਨਾ ਕੀ ਦੱਸੀਏ
ਕਸਮੇਂ ਕੇਹਰ ਕਮਾਂਦੀ ਵੇਖੀ ਇਕ ਅਲ੍ਹੜ ਮੁਟਿਆਰ
0 comments:
Post a Comment