ਪਾਲਤੂ ਨ੍ਹੇਰੇ' ਵਿਹੜਿਆਂ ਅੰਦਰ ਵੰਡ ਕਰਾਉਂਦੇ ਛੱਡੇ ਵੇਖੇ
03:19 Edit This 0 Comments »ਬਾਪੂ ਮੈ ਵੀ ਗੱਡੇ ਵੇਖੇ ,'
ਕਿੱਲੇ ਧੋਣ 'ਚ ਗੱਡੇ ਵੇਖੇ,
ਨਿੱਕੇ ਕਿਧਰੇ ਵੱਡੇ ਵੇਖੇ
ਪਾਲਤੂ ਕਿਧਰੇ ਛੱਡੇ ਵੇਖੇ .
ਗੰਢ ਸਿਰਾਂ ਤੇ ਭਾਰੀ ਵੇਖੀ ;
ਰਾਹੀ ਦੇ ਰਾਹ ਖੱਡੇ ਵੇਖੇ .
ਡੰਡੀ ਡੰਡੀ ,ਡੰਡ ਵੇਖਿਆ ;
ਖਾਨਿਓਂ ਖਾਲੀ ਵੱਡੇ ਵੇਖੇ .
ਛੱਪੜ ਵਾਲੀ ਮਿੱਟੀ ਮੱਲੇ
ਆਸਨ ਵੱਡੇ ਵੱਡੇ ਵੇਖੇ .
ਉਂਗਲੀ ਉੱਤੇ ਲਹੁ ਲਗਾਕੇ
ਉਸ ਜੈਕਾਰੇ ਛੱਡੇ ਵੇਖੇ .
ਉਸ ਦੇ ਤਖਤ ਦੇ ਹੇਠਾਂ ਮੈਂ ਤਾਂ
ਕਈ ਕਈ ਤਖਤੇ ਗੱਡੇ ਵੇਖੇ .
'ਪਾਲਤੂ ਨ੍ਹੇਰੇ' ਵਿਹੜਿਆਂ ਅੰਦਰ
ਵੰਡ ਕਰਾਉਂਦੇ ਛੱਡੇ ਵੇਖੇ .
ਦੀਪ ਜੀਰਵੀ
ਕਿੱਲੇ ਧੋਣ 'ਚ ਗੱਡੇ ਵੇਖੇ,
ਨਿੱਕੇ ਕਿਧਰੇ ਵੱਡੇ ਵੇਖੇ
ਪਾਲਤੂ ਕਿਧਰੇ ਛੱਡੇ ਵੇਖੇ .
ਗੰਢ ਸਿਰਾਂ ਤੇ ਭਾਰੀ ਵੇਖੀ ;
ਰਾਹੀ ਦੇ ਰਾਹ ਖੱਡੇ ਵੇਖੇ .
ਡੰਡੀ ਡੰਡੀ ,ਡੰਡ ਵੇਖਿਆ ;
ਖਾਨਿਓਂ ਖਾਲੀ ਵੱਡੇ ਵੇਖੇ .
ਛੱਪੜ ਵਾਲੀ ਮਿੱਟੀ ਮੱਲੇ
ਆਸਨ ਵੱਡੇ ਵੱਡੇ ਵੇਖੇ .
ਉਂਗਲੀ ਉੱਤੇ ਲਹੁ ਲਗਾਕੇ
ਉਸ ਜੈਕਾਰੇ ਛੱਡੇ ਵੇਖੇ .
ਉਸ ਦੇ ਤਖਤ ਦੇ ਹੇਠਾਂ ਮੈਂ ਤਾਂ
ਕਈ ਕਈ ਤਖਤੇ ਗੱਡੇ ਵੇਖੇ .
'ਪਾਲਤੂ ਨ੍ਹੇਰੇ' ਵਿਹੜਿਆਂ ਅੰਦਰ
ਵੰਡ ਕਰਾਉਂਦੇ ਛੱਡੇ ਵੇਖੇ .
ਦੀਪ ਜੀਰਵੀ
0 comments:
Post a Comment