ਟਿੱਬਾ ਟੋਯਾ ਇਕ ਬਰਾਬਰ --ਤਜੰਮੁਲ ਕਲੀਮ
06:51 Posted In -ਤਜੰਮੁਲ ਕਲੀਮ (ਵਾਹਗਾ ਪਾਰਲਾ ਸੰਗੀ) Edit This 0 Comments »ਟਿੱਬਾ ਟੋਯਾ ਇਕ ਬਰਾਬਰ
ਕਰਿਆਂ ਹੋਯਾ ਇਕ ਬਰਾਬਰ
ਕਸਮੇਂ ਸੁਣ ਕੇ ਨੀਂਦਰ ਉਡਦੀ
ਸੁੱਤਾ ਮੋਯਾ ਇਕ ਬਰਾਬਰ
ਮਾੜੇ ਘਰ ਨੂੰ ਬੂਹਾ ਕਾਹਦਾ
ਖੁਲ੍ਹਾ ਢੋਯਾ ਇਕ ਬਰਾਬਰ
ਰਾਤੀਂ ਅਖ ਤੇ ਬਦਲ ਵੱਸੇ
ਚੋਯਾ ਚੋਯਾ ਇਕ ਬਰਾਬਰ
ਯਾਰ ਕਾਲੀਮਾਂ ਜੋਗੀ ਅੱਗੇ
ਸੱਪ ਗਡੋਯਾ ਇਕ ਬਰਾਬਰ
ਕਰਿਆਂ ਹੋਯਾ ਇਕ ਬਰਾਬਰ
ਕਸਮੇਂ ਸੁਣ ਕੇ ਨੀਂਦਰ ਉਡਦੀ
ਸੁੱਤਾ ਮੋਯਾ ਇਕ ਬਰਾਬਰ
ਮਾੜੇ ਘਰ ਨੂੰ ਬੂਹਾ ਕਾਹਦਾ
ਖੁਲ੍ਹਾ ਢੋਯਾ ਇਕ ਬਰਾਬਰ
ਰਾਤੀਂ ਅਖ ਤੇ ਬਦਲ ਵੱਸੇ
ਚੋਯਾ ਚੋਯਾ ਇਕ ਬਰਾਬਰ
ਯਾਰ ਕਾਲੀਮਾਂ ਜੋਗੀ ਅੱਗੇ
ਸੱਪ ਗਡੋਯਾ ਇਕ ਬਰਾਬਰ
-ਤਜੰਮੁਲ ਕਲੀਮ
0 comments:
Post a Comment