08:59
Posted In
"ਸਖੀ" ਰਾਜਵੰਤ
Edit This
ਬੇਸ਼ੱਕ ਮੈਂ ਬੇਗਾਨਾ 'ਸਖੀਏ,' ਟੁੱਟਾ ਇਕ ਸਿਤਾਰਾ !
ਤਾਂ ਹੀ ਮੇਰਾ ਰੱਬ ਨੇ ਪਾਇਆ ਭੋਇੰ ਤੇ ਖਿਲਾਰਾ !
ਇਹਨੂੰ ਮੈਂ ਨਿਆਂ ਨਹੀਂ ਮੰਨਦਾ ਇਹ ਨਹੀਂ ਚੰਗਾ ਕਾਰਾ,
ਡਾਲੀ ਤੋਂ ਫੁੱਲ ਤੋੜ ਕੇ ਆਪੂੰ ਲੈ ਲੈ ਕੰਡੇ ਮੈਨੂੰ ਯਾਰਾ !
ਸੂਰਜ ਪੂਰਬ ਵੱਲੋਂ ਚੜਾ ਕੇ ਦਿਨ ਦਾ 'ਨੇਰ ਮਿਟਾਇਆ ,
ਰਾਤੀਂ ਰਾਹੀਆਂ ਨੂੰ ਦਿਸ਼ਾ ਦੇਣ ਲਈ ਮੈਂ ਧਰੂ ਦਾ ਤਾਰਾ !
ਧਰਤੀ ਦੀ ਪਿਆਸ ਮਿਟਾਣ ਨੂੰ ਮੀਂਹ ਬਣ ਕੇ ਵੱਸਿਆ ,
ਰੱਬੀ ਮਹਿਕ ਖਿਲਾਰਣ ਲਾਇਆ ਫੁੱਲਾਂ ਦਾ ਕਿਆਰਾ !
ਹਰ ਕੋਈ ਮੈਥੋਂ ਮੂੰਹ ਮੋੜ ਕੇ ਪਿਛੇ ਨੂੰ ਮੁੜ ਜਾਂਦਾ ਹੈ ,
ਅਜੇ ਵੀ ਤੜਪਾਂ ਉਸ ਯਾਰ ਲਈ ਆਖੇ ਮੈਨੂੰ ਪਿਆਰਾ !
ਸਾਰੇ ਸੁੱਖ ਤੂੰ ਆਪੇ ਜੀ ਲੈ ਇਤਰਾਜ਼ ਨਾ ਮੈਨੂੰ ਕੋਈ ,
ਚਾਹੁੰਦਾ ਹਾਂ ਦੁੱਖ ਦਰਦ ਵੰਡਾਣ ਨੂੰ ਹੋਵੇ ਭਾਈਚਾਰਾ !
---------------"ਸਖੀ" ਰਾਜਵੰਤ
0 comments:
Post a Comment