..ਫਿਰ ਕਹਿਣਾ ਬੋਲਦੈ
03:37 Edit This 0 Comments »ਫਰਕ ਤਾਂ ਉੰਨੀ ਇੱਕੀ ਦਾ ਹੈ ,T E A C H E R ਦਾ ਤੇ CHEATER ਦਾ ਇੱਕ ਵੀ ਵਰਨ ਦੀ ਵਾਧ ਘਾਟ ਨਹੀਂ .ਸਿਰਫ਼ ਭੌਤਿਕ ਲੋੜਾਂ ਦੀ ਹਨੇਰੀ ਨੇ ਇਹਨਾ ਵਰਨਾ ਦੀ ਤਰਤੀਬ ਦੀਆਂ ਚੂਲਾਂ ਹਿਲਾ ਦਿੱਤੀਆਂ ਨੇ
ਸਿਖਿਆ ਨੂੰ ਸਿਖਿਆ ਲਈ ਵਰਤਣਾ ਸ਼ਾਇਦ ਕੋਈ ਸਿਖਿਆ ਕਿ ਨਹੀਂ ਪਰ ਸਿਖਿਆ ਨੂੰ ਵਪਾਰ ਕਰ ਕੇ ਧਨੀ ਵਾਪਰਦੇ ਅਨੇਕਾਂ ਲਭ ਪੈਣ ਗੇ ..
ਜੁਗਾੜ ਤੰਤਰ ਅੱਜ ਲੋਕਤੰਤਰ ਦੇ ਜਿਸਮ ਵਿੱਚ ਵੜ ਬੈਠਾ ਹੈ . ਕੋਈ ਮਾਂਦਰੀ ਇਸ ਜੁਗਾੜ ਤੰਤਰ ਰੂਪੀ ਭੂਤਨੇ ਨੂੰ ਲੋਕ ਤੰਤਰ ਦੀ ਦੇਹੀ ਵਿੱਚੋ ਕਢਣ ਦਾ ਹੰਬਲਾ ਮਾਰੂ ਗਾ ਕਿ ਨਹੀਂ ਪਤਾ ਨਹੀ..ਜੇ ਕੋਈ ਹੰਬਲਾ ਮਾਰੂ ਵੀ ਤਾਂ ਇਹ ਭੂਤਨਾ ਨਿਕਲੂ ਵੀ ਕਿ ਨਹੀਂ ਪਤਾ ਨਹੀਂ ...
ਇਸ ਜੁਗਾੜ ਤੰਤਰ ਕਰ ਕੇ ਤੇਰਾ ਵਿਕਦਾ ਜੈ ਕੁਰੇ ਪਾਣੀ ਲੋਕਾਂ ਦਾ ਨਾ ਦੁਧ ਵਿਕਦਾ ਵਾਲੀ ਅਖੌਤ ਅਖਰ -ਅਖਰ ਸਚ ਹੁੰਦੀ ਰਹਿੰਦੀ ਹੈ. ਜੁਗਾੜੀਏ ਕਹੋ ਅਪਰੋਚੀਏ ਕਹੋ ਫੋਟੋਚੀਏ ਕਹੋ ਸਾਰੇ ਮਸੇਰ ਭਰਾ ਇਸ ਜੁਗਾੜ ਤੰਤਰ ਦੇ ਹਮਾਮ ਵਿਚ ਕਪੜਿਆਂ ਦੇ ਭਾਰ ਤੋਂ ਮੁਕਤ ਲਭ ਦੇ ਹਨ.
ਕੋਈ ਜਮਾਨਾ ਸੀ ਕਹਿੰਦੇ ਸੀ ਕਿ ਅਧਿਆਪਕ ਇੱਕ ਮੋਮਬੱਤੀ ਵਾਂਗ ਆਪ ਬਲ ਕੇ ਹੋਰਨਾ ਨੂੰ ਰੌਸ਼ਨੀ ਦੇਂਦਾ ਹੈ. ਅੱਜ ਅਧਿਆਪਕਾ ਦੀਆਂ ਦਰਜਨਾਂ ਵੰਨਗੀਆਂ ਲਭ ਪੈਂਦੀਆਂ ਨੇ .ਇਹਨਾ ਵਿੱਚੋਂ ਮੋਮਬੱਤੀ ਵਾਂਗ ਆਪਾ ਬਾਲ ਕੇ ਰੌਸ਼ਨੀ ਖਿਲਾਰਣ ਵਾਲੇ ਉਂਗਲਾਂ ਤੇ ਗਿਨੇ ਜਾ ਸਕਣ ਯੋਗ ਨਾਂ ਨੀਹਾਂ ਦੀ ਸਿੱਲ ਤੇ ਹਨੇਰੇ ਨੂੰ ਹੰਡਾਵਣ ਲਈ ਮਜਬੂਰ ਨੇ ਜਦੋ ਕਿ ਜੁਗਾੜ ਤੰਤਰ ਦੇ ਇੰਦਰਜਾਲ ਦੇ ਜਾਦੂਗਰ ਨਿਜੀ ਟਿਊਸ਼ਨ ਕੇਂਦਰਾਂ ਤੇ PRIME TIME TV ਦੇ TIME SLOT ਨਾਲੋਂ ਵਧ ਮਹਿੰਗੇ ਮੁੱਲ ਪਵਾਉਂਦੇ ਨੇ ...
ਵੇਖਦੇ ਸਾਰੇ ਨੇ ਐਪਰ ਬੋਲਦਾ ਕੋਈ ਨਹੀਂ ...
-ਹੁਣ ਜੇ ਕੋਈ ਵੀ ਨਹੀਂ ਬੋਲਦਾ ਤਾਂ ਮੈ ਕਿਓਂ ਬੋਲਾਂ !!?? ਜੇ ਮੈਂ ਬੋਲਿਆ ..ਫਿਰ ਕਹਿਣਾ ਬੋਲਦੈ
ਦੀਪ੍ਜ਼ੀਰਵੀ
0 comments:
Post a Comment