ਪਖੰਡੀਆ ਦੀ ਭੰਡੀ (ਬਲਕਾਰ ਜ਼ੀਰਾ) Date:01-09-2011
19:26 Edit This 1 Comment »ਬੜੇ ਹੀ ਪਹੁੰਚੇ ਹੋਏ ਸੰਤ ਨੇ ਏਹ ਮੇਰੇ ਨਗਰ ਦੇ,
ਰੱਬ ਦਾ ਅਵਤਾਰ ਨੇ ਉਹਨਾ ਦਾ ਗੁਣਗਾਨ ਕਰਦੇ ਨੇ,
ਕਿਰ੍ਤ ਕਰਨ ਦਾ ਉਪਦੇਸ਼ ਦੇਣ ਆਪਣੇ ਚੇਲਿਆਂ ਨੁੰ,
ਪਰ ਆਪ A.C.ਭੋਰਿਆਂ ਵਿਚ ਆਰਾਮ ਕਰਦੇ ਨੇ,
ਬ੍ਰਹਮੱਚਾਰੀ ਨੇ ਬੜੇ ਹੀ ਸਚੇ ਤੇ ਸੁਚੇ ਨੇ ਏਹ,
ਨੋਜਵਾਨ ਬੀਬੀਆਂ ਵਿਚ ਘਿਰੇ ਆਮ ਫਿਰਦੇ ਨੇ,
ਹੋਕਾ ਦਿੰਦੇ ਸਾਧ ਸੰਗਤ ਨੁੰ ਗੱਜ ਕੇ ਪੁੰਨ ਕਰ੍ਨ ਦਾ,
ਸਾਲ ਵਿਚ 51 ਗਰੀਬ ਕੰਨਿਆ ਦਾਨ ਕਰਦੇ ਨੇ,
ਭਾਈ ਲਾਲੋ ਦੀ ਸਾਖੀ ਸੁਣਾਂਦੇ ਏਹ ਸਾਧ ਸੰਗਤ ਨੁੰ,
ਮਾਲਿਕ ਭਾਗੋ ਨਾਲ ਤੁਰੇ ਏਹ ਆਮ ਫਿਰਦੇ ਨੇ,
ਆਲੋਚਨਾ ਕਰੇ ਕੋਈ ਅਗਰ ਇੰਨਾ ਦੀ ਮਾੜੀ ਮੋਟੀ,
ਭੜਕ ਉਠਦੇ ਨੇ, ਝਗੜਾ ਵੀ ਸ਼ਰੇਆਮ ਕਰਦੇ ਨੇ,
ਕਹਿੰਦੇ ਦੱਸਣਾ ਨਹੀਂ ਹੈ ਹਰ ਕਿਸੇ ਨੁੰ ਜੋ ਵੀ ਹੈ,
ਉਹ ਏਸ ਜੀ ਨੁੰ "ਨਾਮ ਦਾਨ" ਕਹਿੰਦੇ ਨੇ,
ਵਿਗਿਆਨ ਦੀਆਂ ਕਾਢਾਂ ਦਾ ਆਨੰਦ ਮਾਨਨ ਏਹ ਖੂਬ,
ਕਰੇ ਕੋਈ ਸਾਇੰਸ ਦੀ ਗੱਲ ਉਸ ਦਾ ਅਪਮਾਨ ਕਰਦੇ ਨੇ,
ਸ਼ਾਂਤ ਚਿਤ ਰਹਿਣ ਦਾ ਉਪ੍ਦੇਸ਼ ਦੇਣ ਆਪਣੇ ਮੁਖ ਮੰਡਲ ਤੋਂ,
ਲਗਾ ਕੇ ਸ੍ਪੀਕਰ ਵੱਡੇ ਕੰਨ ਪਾੜ੍ਹਵੇਂ ਬੇਅਰਮ ਕਰਦੇ ਨੇ,
"ਧਰਮ ਜੋੜਦਾ ਹੈ ਤੋੜਦਾ ਨਹੀਂ" ਵੀ ਖੂਬ ਕਹਿੰਦੇ,
ਲੋੜ ਪੈਣ ਤੇ ਦੰਗੇ ਵੀ ਏਹ ਫਸਾਦ ਸ਼ਰੇਆਮ ਕਰਦੇ ਨੇ,
ਲਾਲ ਬੱਤੀ ਲਗਨ ਮਰਜ਼ੀ ਨਾਲ ਈ ਗੱਡੀ ਤੇ "ਬਲਕਾਰ"
ਹਾਸਾ ਓਦੋਂ ਹੈ ਔਂਦਾ ਜਦੋਂ ਪੁਲਸੀਏ ਚਲਾਣ ਕਰਦੇ ਨੇ,
(ਬਲਕਾਰ ਜ਼ੀਰਾ) Date:01-09-2011
1 comments:
Very beautifully written Balkar Sahib...All the best...keep it up...!!!
Post a Comment