ਪੰਜਾਬ ਭਈਆਂ ਨੇ ਲੁੱਟ ਕੇ ਲੈ ਜਾਣਾ !!
18:23 Posted In ਸਾਬ ਰਾਇ Edit This 0 Comments ».ਬਾਪੂ ਕਿਸ ਵਾਸਤੇ ਲੱਗਾ ਬਣਾਉਣ ਕਹੀਆਂ ਤੇ ਰੰਭੇ
ਹੱਥ ਕੰਮ ਨੂੰ ਹੁਣ ਕੋਈ ਲਾਉਂਦਾ ਹੀ ਨਹੀ,
ਮੁੰਡੇ ਲਾ ਐਨਕਾਂ ਚੜ ਜਾਂਦੇ ਬੁਲਟ ਉੱਤੇ
ਹਲ ਖੇਤਾਂ ਵਿਚ ਕੋਈ ਚਲਾਉਂਦਾ ਹੀ ਨਹੀ !
ਡੱਕਾ ਭੰਨ ਕੇ ਦੂਹਰਾ ਨਹੀ ਕੋਈ ਕਰਦਾ
ਬਜ਼ੁਰਗ ਖੇਤਾਂ ਵਿਚ ਧੱਕੇ ਖਾਈ ਜਾਂਦੇ !
ਪੁੱਤ ਪੀਜਾ,ਬਰਗਰ ਖਾਂਦੇ ਕੁੜੀਆਂ ਨਾਲ ਬਹਿ ਕੇ
ਮਾਪੇ ਆਚਾਰ- ਗੰਡੇ ਨਾਲ ਵਕਤ ਲੰਘਾਈ ਜਾਂਦੇ !
ਉਦਾਂ ਡੋਲਿਆਂ ਤੇ ਵਾਹੇ ਸ਼ੇਰ ਇਹਨਾਂ
ਪਵੇ ਕੰਮ ਕਰਨਾ ਤਾਂ ਸਾਹੋ-ਸਾਹੀ ਹੋ ਜਾਂਦੇ !
ਪੰਜ ਮਿੰਟ ਵੀ ਕਹੀ ਨੀ ਚਲਾ ਸਕਦੇ
ਰੱਖ ਢਾਕਾਂ ਤੇ ਹੱਥ ਖਲੋ ਜਾਂਦੇ !
ਖੇਤਾਂ ਵਿਚ ਫਿਰਦੇ ਅੱਜ ਕੱਲ ਭਈਏ
ਅਨਪੜ ਬਜੁਰਗਾਂ ਨਾਲ ਹਿੰਦੀ ਉਹ ਮਾਰੀ ਜਾਂਦੇ !
ਪੁੱਤ ਡਿਸਕੋ ਕੱਲਬ ਚ ਕਰੇ ਹਾਏ ਹੈਲੋ
ਘਰਦੇ ਚੁੱਕ ਕਰਜਾ ਵਕਤ ਗੁਜਾਰੀ ਜਾਂਦੇ !
ਜੱਟ,ਸਰਦਾਰ,ਗਭਰੂ, ਸ਼ੇਰ ਪੰਜਾਬੀ
ਮੋਟਰਸਾਈਕਲ, ਗੱਡੀਆਂ ਤੇ ਲਿਖਿਆ ਰਹਿ ਜਾਣਾ !
ਜੇ ਰਿਹਾ ਇਥੇ ਇਹੀ ਹਾਲ”ਰਾਏ”
ਪੰਜਾਬ ਭਈਆਂ ਨੇ ਲੁੱਟ ਕੇ ਲੈ ਜਾਣਾ !!
-ਸਾਬ ਰਾਇ

0 comments:
Post a Comment