ਫਿਰ.. ਕਹਿਣਾ .....ਬੋਲਦੈ...

ਈ-ਮੇਲ ਪਤਾ saandalbaar@gmail.com ਰਚਨਾਵਾ ਯੂਨਿਕੋਡ ਵਿੱਚ ਹੀ ਸਵੀਕਾਰ ਹੋਣ ਗੀਆਂ ਬਲੋਗ ਸਾਂਦਲਬਾਰ ਵਿਚ ਪੋਸਟਿੰਗ ਲਈ ਰਚਨਾਵਾਂ ਭੇਜਣ ਦਾ ਧਨਵਾਦ -admin ਸਾਂਦਲਬਾਰ ਸਾਂਦਲ ਬਾਰ ਵਿੱਚ ਛਪੀਆਂ ਰਚਨਾਵਾਂ ਦਾ ਕਾਪੀ ਰਾਈਟ ਲੇਖਕ ਦੇ ਰਾਖਵੇਂ ਹਨ .ਲੇਖਕ ਦੀ ਲਿਖਤ ਰਜ਼ਾਮੰਦੀ ਬਿਨਾ ਕੋਈ ਵੀ ਰਚਨਾ ਦਾ ਉਪਯੋਗ ਨਾ ਕੀਤਾ ਜਾਵੇ ਜੀ .ਅਜਿਹਾ ਕਰਨ ਵਾਲੇ ਖਿਲਾਫ਼ ਕਾਨੂਨੀ ਚਾਰਜੋਈ ਕੀਤੀ ਜਾ ਸਕਦੀ ਹੈ . ਸਾਂਦਲਬਾਰ ਵਿੱਚ ਛਪੇ ਲੇਖਕ ਆਪਣੀਆ ਲਿਖਤਾਂ ਬਾਬਤ ਜਵਾਬ ਦੇ ਹਨ . ਅਦਾਰਾ ਸਾਂਦਲਬਾਰ ਇਸ ਸਬੰਧੀ ਕਿਸੇ ਤਰਾਂ ਦੀ ਕੋਈ ਜਿੰਮੇ ਵਾਰੀ ਨਹੀ ਲਏ ਗਾ .-admin**********ਫਰਕ ਤਾਂ ਉੰਨੀ ਇੱਕੀ ਦਾ ਹੈ ,T E A C H E R ਦਾ ਤੇ CHEATER ਦਾ ਇੱਕ ਵੀ ਵਰਨ ਦੀ ਵਾਧ ਘਾਟ ਨਹੀਂ .ਸਿਰਫ਼ ਭੌਤਿਕ ਲੋੜਾਂ ਦੀ ਹਨੇਰੀ ਨੇ ਇਹਨਾ ਵਰਨਾ ਦੀ ਤਰਤੀਬ ਦੀਆਂ ਚੂਲਾਂ ਹਿਲਾ ਦਿੱਤੀਆਂ ਨੇ ਸਿਖਿਆ ਨੂੰ ਸਿਖਿਆ ਲਈ ਵਰਤਣਾ ਸ਼ਾਇਦ ਕੋਈ ਸਿਖਿਆ ਕਿ ਨਹੀਂ ਪਰ ਸਿਖਿਆ ਨੂੰ ਵਪਾਰ ਕਰ ਕੇ ਧਨੀ ਵਾਪਰਦੇ ਅਨੇਕਾਂ ਲਭ ਪੈਣ ਗੇ .. ਜੁਗਾੜ ਤੰਤਰ ਅੱਜ ਲੋਕਤੰਤਰ ਦੇ ਜਿਸਮ ਵਿੱਚ ਵੜ ਬੈਠਾ ਹੈ . ਕੋਈ ਮਾਂਦਰੀ ਇਸ ਜੁਗਾੜ ਤੰਤਰ ਰੂਪੀ ਭੂਤਨੇ ਨੂੰ ਲੋਕ ਤੰਤਰ ਦੀ ਦੇਹੀ ਵਿੱਚੋ ਕਢਣ ਦਾ ਹੰਬਲਾ ਮਾਰੂ ਗਾ ਕਿ ਨਹੀਂ ਪਤਾ ਨਹੀ..ਜੇ ਕੋਈ ਹੰਬਲਾ ਮਾਰੂ ਵੀ ਤਾਂ ਇਹ ਭੂਤਨਾ ਨਿਕਲੂ ਵੀ ਕਿ ਨਹੀਂ ਪਤਾ ਨਹੀਂ ... ਇਸ ਜੁਗਾੜ ਤੰਤਰ ਕਰ ਕੇ ਤੇਰਾ ਵਿਕਦਾ ਜੈ ਕੁਰੇ ਪਾਣੀ ਲੋਕਾਂ ਦਾ ਨਾ ਦੁਧ ਵਿਕਦਾ ਵਾਲੀ ਅਖੌਤ ਅਖਰ -ਅਖਰ ਸਚ ਹੁੰਦੀ ਰਹਿੰਦੀ ਹੈ. ਜੁਗਾੜੀਏ ਕਹੋ ਅਪਰੋਚੀਏ ਕਹੋ ਫੋਟੋਚੀਏ ਕਹੋ ਸਾਰੇ ਮਸੇਰ ਭਰਾ ਇਸ ਜੁਗਾੜ ਤੰਤਰ ਦੇ ਹਮਾਮ ਵਿਚ ਕਪੜਿਆਂ ਦੇ ਭਾਰ ਤੋਂ ਮੁਕਤ ਲਭ ਦੇ ਹਨ. ਕੋਈ ਜਮਾਨਾ ਸੀ ਕਹਿੰਦੇ ਸੀ ਕਿ ਅਧਿਆਪਕ ਇੱਕ ਮੋਮਬੱਤੀ ਵਾਂਗ ਆਪ ਬਲ ਕੇ ਹੋਰਨਾ ਨੂੰ ਰੌਸ਼ਨੀ ਦੇਂਦਾ ਹੈ. ਅੱਜ ਅਧਿਆਪਕਾ ਦੀਆਂ ਦਰਜਨਾਂ ਵੰਨਗੀਆਂ ਲਭ ਪੈਂਦੀਆਂ ਨੇ .ਇਹਨਾ ਵਿੱਚੋਂ ਮੋਮਬੱਤੀ ਵਾਂਗ ਆਪਾ ਬਾਲ ਕੇ ਰੌਸ਼ਨੀ ਖਿਲਾਰਣ ਵਾਲੇ ਉਂਗਲਾਂ ਤੇ ਗਿਨੇ ਜਾ ਸਕਣ ਯੋਗ ਨਾਂ ਨੀਹਾਂ ਦੀ ਸਿੱਲ ਤੇ ਹਨੇਰੇ ਨੂੰ ਹੰਡਾਵਣ ਲਈ ਮਜਬੂਰ ਨੇ ਜਦੋ ਕਿ ਜੁਗਾੜ ਤੰਤਰ ਦੇ ਇੰਦਰਜਾਲ ਦੇ ਜਾਦੂਗਰ ਨਿਜੀ ਟਿਊਸ਼ਨ ਕੇਂਦਰਾਂ ਤੇ PRIME TIME TV ਦੇ TIME SLOT ਨਾਲੋਂ ਵਧ ਮਹਿੰਗੇ ਮੁੱਲ ਪਵਾਉਂਦੇ ਨੇ ... ਵੇਖਦੇ ਸਾਰੇ ਨੇ ਐਪਰ ਬੋਲਦਾ ਕੋਈ ਨਹੀਂ ... -ਹੁਣ ਜੇ ਕੋਈ ਵੀ ਨਹੀਂ ਬੋਲਦਾ ਤਾਂ ਮੈ ਕਿਓਂ ਬੋਲਾਂ !!?? ਜੇ ਮੈਂ ਬੋਲਿਆ ਫਿਰ.. ਕਹਿਣਾ ਬੋਲਦੈ ਦੀਪ੍ਜ਼ੀਰਵੀ

HTML code

ਡਾਕਟਰ ਸੁਸ਼ੀਲ ਰਹੇਜਾ (ਕੁਝ ਗਜ਼ਲਾਂ )

07:52 Posted In Edit This 0 Comments »





ਡਾਕਟਰ ਸੁਸ਼ੀਲ ਰਹੇਜਾ
ਡਾਕਟਰ ਸੁਸ਼ੀਲ ਰਹੇਜਾ ...ਸੁਸ਼ੀਲ ਮਿਠ-ਬੋਲੜੇ ਹੋਣ ਦੇ ਨਾਲ ਮਿਤ-ਭਾਸ਼ੀ ਵੀ ਹੈ . ਓਸ ਕੋਲ ਬਹਿ ਕੇ ਅਜੀਬ ਸਕੂਨ ਮਿਲਦਾ ਹੈ ਤੇ ਉਸਦੀਆਂ ਗਜ਼ਲਾਂ ਨੂੰ ਪੜਦਿਆਂ ਮੇਰੇ ਵਰਗੇ ਸੋਫੀ ਵੀ ਨਸ਼ਿਆ ਜਾਂਦੇ ਨੇ ...ਓਸ ਦੀਆਂ ਕੁਝ ਰਚਨਾਵਾ ਦੇ ਜਾਮ ਸਾਂਦਲਬਾਰ ਬਲੋਗ ਦੇ ਪਾਠਕਾਂ ਗੋਚਰੀ ਕਰ ਰਿਹਾ ਹਾਂ .. ਡਾਕਟਰ ਸੁਸ਼ੀਲ ਰਹੇਜਾ ਜੀ ਦਾ ਕੋਟਨ ਕੋਟ ਧਨਵਾਦ ...


----------------------------------------------------------------------------------------------------------------------------------

ਕੁਝ ਗਜ਼ਲਾਂ  (ਡਾਕਟਰ ਸੁਸ਼ੀਲ ਰਹੇਜਾ )
ਸਮੇਂ ਅਨੁਸਾਰ ਚੱਲਣ ਦਾ ਕੋਈ ਫ਼ਤਵਾ ਨਹੀਂ ਹੁੰਦਾ ।

ਉਦਾਸੀ ਦੇ ਦਿਨਾਂ ਅੰਦਰ , ਨਵਾਂ ਸੁਪਨਾ ਨਹੀਂ ਹੁੰਦਾ।



ਮੈਂ ਤੇਰੇ ਬਰਫ਼ ਹੋਏ ਪਾਣੀਆਂ ਨੂੰ ਕਿਸ ਤਰ੍ਹਾਂ ਕਹਿੰਦਾਂ ?

-ਜਦੋਂ ਵੀ ਪਿਆਸ ਲੱਗਦੀ ਹੈ,ਕੋਈ ਦਰਿਆ ਨਹੀਂ ਹੁੰਦਾ ।



ਮੁਹੱਬਤ ਦਾ ਅਧੂਰਾ ਰਾਗ ਹਿੱਕ ਅੰਦਰ ਹੀ ਮਰ ਜਾਣਾ ,

ਕਦੇ ਵਾਜਾ ਨਹੀਂ ਹੁੰਦਾ , ਕਦੇ ਤਬਲਾ ਨਹੀਂ ਹੁੰਦਾ ।



ਮੈਂ ਸਰਕਸ ਦੇ ਕਿਸੇ ਫ਼ਨਕਾਰ ਨੂੰ ਆਖਾਂ ਵੀ ਕੀ ਆਖਾਂ ?

-ਮੁਕੱਦਰ ਦੀ ਰੱਸੀ ਤੇ ਕੋਈ ਜਲਵਾ ਨਹੀਂ ਹੁੰਦਾ ।



ਤੂੰ ਦਰਜ਼ੀ ਵਾਂਗ ਆਪਣੇ ਆਪ ਨੂੰ ਸੀਮਤ ਜਿਹਾ ਕੀਤਾ,

-ਕਦੇ ਰੂਹਾਂ ਨੂੰ ਨਾਪਣ ਵਾਸਤੇ ਫ਼ੀਤਾ ਨਹੀਂ ਹੁੰਦਾ ।



ਜਦੋਂ ਘੁਮਿਆਰ ਦੀ ਭੱਠੀ 'ਚ ਪੱਕਣਾ ਯਾਦ ਆਉਂਦਾ ਹੈ,

ਤਾਂ ਖਾਲੀ ਭਾਂਡਿਆ ਵਿਚਕਾਰ ਵੀ ਖੜਕਾ ਨਹੀਂ ਹੁੰਦਾ ।
-੦-


ਮੈਂ ਦੱਸਾਂ ਵੀ ਤਾਂ ਕੀ ਦੱਸਾਂ ਕਿ ਕਿਹੜਾ ਹਾਦਸਾ ਹੋਇਆ ?

ਕਿਸੇ ਨੇ ਰਾਖ਼ ਕੀਤਾ ਏ , ਨਾ ਅੱਗ ਦਾ ਤਰਜ਼ੁਮਾ ਹੋਇਆ ।





ਤੂੰ ਸਾਰੇ ਵਲ ਨਹੀਂ ਦੇਖੇ , ਤੂੰ ਪੂਰੇ ਛਲ ਨਹੀਂ ਸਮਝੇ ,

ਨਦੀ ਨੇ ਆਪਣੇ ਅੰਦਰ ਬੜਾ ਕੁਝ ਸਾਂਭਿਆ ਹੋਇਆ ।





ਮੈਂ ਜਿਸਨੂੰ ਖਾ ਨਹੀਂ ਸਕਦਾ, ਮੈਂ ਜਿਸਨੂੰ ਸੁੱਟ ਨਹੀਂ ਸਕਦਾ ,



ਸਮੇਂ ਨੇ ਕਿਸ ਤਰ੍ਹਾਂ ਪ੍ਰਸ਼ਾਦ ਦਿੱਤਾ ਬੁਸਕਿਆ ਹੋਇਆ ।





ਤੂੰ ਕਿਸ ਦੁਨੀਆਂ ਦੀ ਗੱਲ ਕਰਦਾ , ਮੈਂ ਕਿਸ ਦੁਨੀਆਂ ਦੀ ਗੱਲ ਕਰਦਾ,

ਤੂੰ ਜਿਸ ਨੂੰ ਵੇਖਿਆ ਹੋਇਆ । ਮੈਂ ਉਸਨੂੰ ਪਰਖ਼ਿਆ ਹੋਇਆ ।

-੦-
ਨਾ ਰਸਤਾ ਹਾਂ , ਨਾ ਮੰਜ਼ਿਲ ਹਾਂ ।


ਕਿਹੜੇ ਸਮਿਆਂ ਦਾ ਹਾਸਿਲ ਹਾਂ।



ਤੇਰੇ ਕੋਲੋਂ ਪੜ੍ਹ ਨਾ ਹੋਣੀ ,

ਕਾਲੇ ਸਫ਼ਿਆਂ ਦੀ ਫ਼ਾਇਲ ਹਾਂ ।



ਹੁਣ ਤਾਂ ਜੰਗ ਦਾ ਕਾਰਣ ਲੱਭੀਏ ,

ਤੂੰ ਥੱਕ ਚੁੱਕਿਆ , ਮੈਂ ਘਾਇਲ ਹਾਂ ।



ਜਿਹੜੀ ਡੁੱਬਣ ਬਾਰੇ ਸੋਚੇ ,

ਮੈਂ ਉਸ ਬੇੜੀ ਦਾ ਸਾਹਿਲ ਹਾਂ ।



ਮੇਰਾ ਤਾਂ ਬਸ ਇਹੀ ਰੋਣਾ ,

ਮੈਂ ਸਾਰੇ ਦਾ ਸਾਰਾ ਦਿਲ ਹਾਂ ।





-੦-

ਹਰਿੱਕ ਚਾਹਤ ਮੁਕਾ ਦਿੱਤੀ,ਹਰਿੱਕ ਹਰਕਤ ਮੁਕਾ ਦਿੱਤੀ




ਤੂੰ ਮਛਲੀ ਨੂੰ ਜੁਦਾ ਕਰਕੇ ਮੁਹੱਬਤ ਨੂੰ ਸਜ਼ਾ ਦਿੱਤੀ......







ਮੈਂ ਚਾਹਾਂ ਵੀ ਜ਼ਜੀਰਾ ਛੱਡ ਕੇ ਕਿਧਰੇ ਜਾ ਨਹੀਂ ਸਕਦਾ,



ਮੈਂ ਸਰਦੀ ਦੇ ਦਿਨਾਂ ਅੰਦਰ,ਹਰਿੱਕ ਬੇੜੀ ਜਲਾ ਦਿੱਤੀ....







ਅਜੇ ਤੀਕਰ ਵੀ ਖ਼ੁਸ਼ੀਆਂ ਦਾ ਕੋਈ ਨੁਸਖ਼ਾ ਨਾ ਲੱਭ ਸਕਿਆ,



ਮੈਂ ਸਾਰੀ ਉਮਰ ਹੀ ਪ੍ਰਯੋਗਸ਼ਾਲਾ ਵਿਚ ਲੰਘਾ ਦਿੱਤੀ...







ਮੈਂ ਪਰਲੇ ਪਾਰ ਜਾਣਾ ਸੀ,ਤੂੰ ਉਰਲੇ ਪਾਰ ਆਣਾ ਸੀ,



ਮਲਾਹਾਂ ਦੀ ਲੜਾਈ ਨੇ ਤਾਂ ਬੇੜੀ ਹੀ ਡੁਬਾ ਦਿੱਤੀ...







ਮੁਹੱਬਤ ਦੀ ਕਹਾਣੀ ਤਾਂ ਉਦਾਸੀ ਤੀਕ ਪਹੁੰਚੀ ਏ,



ਮੈਂ ਜਿਸ ਨੂੰ ਹਾਰ ਪਾਣਾ ਸੀ ਉਹਨੇ ਗਰਦਨ ਕਟਾ ਦਿੱਤੀ...

-੦-
                         -ਡਾਕਟਰ ਸੁਸ਼ੀਲ ਰਹੇਜਾ




0 comments:

slideshow.1

Right Click Lock by Hindi Blog Tips
Related Posts Plugin for WordPress, Blogger...

-ਸੰਤ ਰਾਮ ਉਦਾਸੀ

{ਸਾਂਦਲਬਾਰ , ਅਣਖਾਂ ਦੀ ਭੋਇੰ ,ਅਨ੍ਖੀਲੀਆਂ ਦੀ ਭੋਇੰ , ਅਣਖ ਨਾਲ ਜਿਓਣ ਵਾਲਿਆਂ ਦੀ ਭੋਇੰ ,ਦੁੱਲਾ ਭੱਟੀ ਏਸੇ ਜਰਖੇਜ਼ ਭੋਇੰ ਦੀ ਉਪਜ ਸੀ.. } ... {ਅਸੀ ਤੋੜੀਆਂ ਗੁਲਾਮੀ ਦੀਆਂ ਕੜੀਆਂ ਬੜੇ ਹੀ ਅਸੀ ਦੁੱਖੜੇ ਜਰੇ; ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਧਰੇ. -ਸੰਤ ਰਾਮ ਉਦਾਸੀ
Text selection Lock by Hindi Blog Tips
ਸਾਂਦਲਬਾਰ ਬ੍ਲਾਗ ਦੀ ਬੌਧਿਕ ਸੰਪਤੀ ਰਚਨਾਕਾਰ ਦੀ ਹੈ . ਕੋਈ ਭੱਦਰ ਪੁਰਖ ਏਸ ਦੀ ਚੋਰੀ ਕਰਨ ਦੀ ਕੋਸ਼ਿਸ਼ ਨਾ ਕਰੇ ...ਸਾਂਦਲ- ਬਾਰ ਪ੍ਰਬੰਧਕਮੇਟੀHTML code