ਚਹਿਕਦੀ ਚੁਲਬੁਲੀ ਜਦ ਕਲੀ ਉਹ ਮਿਲੀ ...
18:46 Posted In ਦੀਪ ਜ਼ੀਰਵੀ Edit This 0 Comments »ਚਹਿਕਦੀ ਚੁਲਬੁਲੀ ਜਦ ਕਲੀ ਉਹ ਮਿਲੀ
ਮਖਮਲੀ ਜ਼ੁਲ੍ਫ਼ ਕੁੰਡਲ ਚੋਂ ਤਿਲਕੀ ਕਲੀ ,
ਆਣ ਝੋਲੀ ਮੇਰੀ ਪੈ ਗਈ ਆਪ ਹੀ
ਰਾਤ ਰਾਣੀ ਸੁਹਾਣੀ ਮਹਿਕਦੀ ਮਿਲੀ ;
ਓਸਦੇ ਪੋਸ਼ਣਾ ਵਿੱਚ ਮਹਿਕ ਰਾਗ ਸੀ ;
ਓਸ ਦੇ ਜ਼ੁਲ੍ਫ਼ ਕੁੰਡਲ ਦਿਸੇ ਇਸਤਰਾਂ
ਜਿਸਤਰਾਂ ਪ੍ਲ੍ਮ੍ਦੇ ਕਾਲੇ ਓਹ ਨਾਗ ਜੀ .
ਮੈਂ ਕਦੇ ਵੀ ਸ਼ਰਾਬੀ ਨਾ ਸੀ ਹੋਵਣਾ ,
ਜੇ ਨਾਂ ਪਰਦਾ ਹਟਾ ਕੇ ਪਿਲਾਓਂਦਾ ਸਜਣ
ਨੈਣ ਓਸ ਦੇ ਸ਼ਰਾਬਾਂ ਦੇ ਮਟਕੇ ਜਿਵੇਂ
ਓਸਦਾ ਜਲਵਾ ਯਾਰੋ ਕਿਆ ਬਾਤ ਸੀ
ਨੀੰਝ ਲਾ ਕੇ ਮੈਂ ਤੱਕਿਆ ਜਦੋਂ ਓਸ ਨੂੰ
ਓਸ ਨੇ ਨੈਣਾਂ 'ਚੋਂ ਮੈਨੂ ਪਿਲਾਈ ਬੜੀ
ਦਿਲ 'ਚ ਨੈਣਾਂ ਦੇ ਰਸਤੇ ਉਹ ਘਰ ਕਰ ਗਿਆ
ਘਾਤ ਉਸਦੀ ਵੀ ਵੇਖੀ ...ਕਿਆ ਘਾਤ ਸੀ .
ਦਿਲਬਰੀ ਕੀ ਸਜ਼ਾ ਕੀ ਮਜ਼ਾ ਕੀ ਕਹਾਂ?!
ਦਿਲ ਲਗਾਇਆ ਗਿਆ ਦਿਲ ਗਿਆ ਹੀ ਗਿਆ ;
ਦਿਲ ਲਗਾਇਆ ਕਿਸੇ ਦਿਲ-ਲਗੀ ਦੇ ਲਈ,
ਦਿਲ ਗਲੀ ਵਿੱਚ ਹੋਈ ਕਿਧਰੇ ਬਰਸਾਤ ਜੀ...
deepzirvi9815524600
0 comments:
Post a Comment