ਫਿਰ.. ਕਹਿਣਾ .....ਬੋਲਦੈ...

ਈ-ਮੇਲ ਪਤਾ saandalbaar@gmail.com ਰਚਨਾਵਾ ਯੂਨਿਕੋਡ ਵਿੱਚ ਹੀ ਸਵੀਕਾਰ ਹੋਣ ਗੀਆਂ ਬਲੋਗ ਸਾਂਦਲਬਾਰ ਵਿਚ ਪੋਸਟਿੰਗ ਲਈ ਰਚਨਾਵਾਂ ਭੇਜਣ ਦਾ ਧਨਵਾਦ -admin ਸਾਂਦਲਬਾਰ ਸਾਂਦਲ ਬਾਰ ਵਿੱਚ ਛਪੀਆਂ ਰਚਨਾਵਾਂ ਦਾ ਕਾਪੀ ਰਾਈਟ ਲੇਖਕ ਦੇ ਰਾਖਵੇਂ ਹਨ .ਲੇਖਕ ਦੀ ਲਿਖਤ ਰਜ਼ਾਮੰਦੀ ਬਿਨਾ ਕੋਈ ਵੀ ਰਚਨਾ ਦਾ ਉਪਯੋਗ ਨਾ ਕੀਤਾ ਜਾਵੇ ਜੀ .ਅਜਿਹਾ ਕਰਨ ਵਾਲੇ ਖਿਲਾਫ਼ ਕਾਨੂਨੀ ਚਾਰਜੋਈ ਕੀਤੀ ਜਾ ਸਕਦੀ ਹੈ . ਸਾਂਦਲਬਾਰ ਵਿੱਚ ਛਪੇ ਲੇਖਕ ਆਪਣੀਆ ਲਿਖਤਾਂ ਬਾਬਤ ਜਵਾਬ ਦੇ ਹਨ . ਅਦਾਰਾ ਸਾਂਦਲਬਾਰ ਇਸ ਸਬੰਧੀ ਕਿਸੇ ਤਰਾਂ ਦੀ ਕੋਈ ਜਿੰਮੇ ਵਾਰੀ ਨਹੀ ਲਏ ਗਾ .-admin**********ਫਰਕ ਤਾਂ ਉੰਨੀ ਇੱਕੀ ਦਾ ਹੈ ,T E A C H E R ਦਾ ਤੇ CHEATER ਦਾ ਇੱਕ ਵੀ ਵਰਨ ਦੀ ਵਾਧ ਘਾਟ ਨਹੀਂ .ਸਿਰਫ਼ ਭੌਤਿਕ ਲੋੜਾਂ ਦੀ ਹਨੇਰੀ ਨੇ ਇਹਨਾ ਵਰਨਾ ਦੀ ਤਰਤੀਬ ਦੀਆਂ ਚੂਲਾਂ ਹਿਲਾ ਦਿੱਤੀਆਂ ਨੇ ਸਿਖਿਆ ਨੂੰ ਸਿਖਿਆ ਲਈ ਵਰਤਣਾ ਸ਼ਾਇਦ ਕੋਈ ਸਿਖਿਆ ਕਿ ਨਹੀਂ ਪਰ ਸਿਖਿਆ ਨੂੰ ਵਪਾਰ ਕਰ ਕੇ ਧਨੀ ਵਾਪਰਦੇ ਅਨੇਕਾਂ ਲਭ ਪੈਣ ਗੇ .. ਜੁਗਾੜ ਤੰਤਰ ਅੱਜ ਲੋਕਤੰਤਰ ਦੇ ਜਿਸਮ ਵਿੱਚ ਵੜ ਬੈਠਾ ਹੈ . ਕੋਈ ਮਾਂਦਰੀ ਇਸ ਜੁਗਾੜ ਤੰਤਰ ਰੂਪੀ ਭੂਤਨੇ ਨੂੰ ਲੋਕ ਤੰਤਰ ਦੀ ਦੇਹੀ ਵਿੱਚੋ ਕਢਣ ਦਾ ਹੰਬਲਾ ਮਾਰੂ ਗਾ ਕਿ ਨਹੀਂ ਪਤਾ ਨਹੀ..ਜੇ ਕੋਈ ਹੰਬਲਾ ਮਾਰੂ ਵੀ ਤਾਂ ਇਹ ਭੂਤਨਾ ਨਿਕਲੂ ਵੀ ਕਿ ਨਹੀਂ ਪਤਾ ਨਹੀਂ ... ਇਸ ਜੁਗਾੜ ਤੰਤਰ ਕਰ ਕੇ ਤੇਰਾ ਵਿਕਦਾ ਜੈ ਕੁਰੇ ਪਾਣੀ ਲੋਕਾਂ ਦਾ ਨਾ ਦੁਧ ਵਿਕਦਾ ਵਾਲੀ ਅਖੌਤ ਅਖਰ -ਅਖਰ ਸਚ ਹੁੰਦੀ ਰਹਿੰਦੀ ਹੈ. ਜੁਗਾੜੀਏ ਕਹੋ ਅਪਰੋਚੀਏ ਕਹੋ ਫੋਟੋਚੀਏ ਕਹੋ ਸਾਰੇ ਮਸੇਰ ਭਰਾ ਇਸ ਜੁਗਾੜ ਤੰਤਰ ਦੇ ਹਮਾਮ ਵਿਚ ਕਪੜਿਆਂ ਦੇ ਭਾਰ ਤੋਂ ਮੁਕਤ ਲਭ ਦੇ ਹਨ. ਕੋਈ ਜਮਾਨਾ ਸੀ ਕਹਿੰਦੇ ਸੀ ਕਿ ਅਧਿਆਪਕ ਇੱਕ ਮੋਮਬੱਤੀ ਵਾਂਗ ਆਪ ਬਲ ਕੇ ਹੋਰਨਾ ਨੂੰ ਰੌਸ਼ਨੀ ਦੇਂਦਾ ਹੈ. ਅੱਜ ਅਧਿਆਪਕਾ ਦੀਆਂ ਦਰਜਨਾਂ ਵੰਨਗੀਆਂ ਲਭ ਪੈਂਦੀਆਂ ਨੇ .ਇਹਨਾ ਵਿੱਚੋਂ ਮੋਮਬੱਤੀ ਵਾਂਗ ਆਪਾ ਬਾਲ ਕੇ ਰੌਸ਼ਨੀ ਖਿਲਾਰਣ ਵਾਲੇ ਉਂਗਲਾਂ ਤੇ ਗਿਨੇ ਜਾ ਸਕਣ ਯੋਗ ਨਾਂ ਨੀਹਾਂ ਦੀ ਸਿੱਲ ਤੇ ਹਨੇਰੇ ਨੂੰ ਹੰਡਾਵਣ ਲਈ ਮਜਬੂਰ ਨੇ ਜਦੋ ਕਿ ਜੁਗਾੜ ਤੰਤਰ ਦੇ ਇੰਦਰਜਾਲ ਦੇ ਜਾਦੂਗਰ ਨਿਜੀ ਟਿਊਸ਼ਨ ਕੇਂਦਰਾਂ ਤੇ PRIME TIME TV ਦੇ TIME SLOT ਨਾਲੋਂ ਵਧ ਮਹਿੰਗੇ ਮੁੱਲ ਪਵਾਉਂਦੇ ਨੇ ... ਵੇਖਦੇ ਸਾਰੇ ਨੇ ਐਪਰ ਬੋਲਦਾ ਕੋਈ ਨਹੀਂ ... -ਹੁਣ ਜੇ ਕੋਈ ਵੀ ਨਹੀਂ ਬੋਲਦਾ ਤਾਂ ਮੈ ਕਿਓਂ ਬੋਲਾਂ !!?? ਜੇ ਮੈਂ ਬੋਲਿਆ ਫਿਰ.. ਕਹਿਣਾ ਬੋਲਦੈ ਦੀਪ੍ਜ਼ੀਰਵੀ

HTML code

ਵਸੀਅਤ {ਡਾ. ਜਗਤਾਰ }

06:04 Edit This 0 Comments »

ਵਸੀਅਤ {ਡਾ. ਜਗਤਾਰ }

ਨਜ਼ਮ

ਮੈਂ ਅਪਣਾ ਕ਼ਤਲਨਾਮਾ ਪੜ੍ਹ ਲਿਆ ਹੈ

ਜ਼ਰਾ ਠਹਿਰੋ!

ਕੋਈ ਬਸਤੀ 'ਚ ਤਾਂ ਬਾਕੀ ਨਹੀਂ ਬਚਿਆ

ਦਰਖ਼ਤਾਂ ਨੂੰ ਵਸੀਅਤ ਕਰ ਲਵਾਂ ਮੈਂ।

.........

"...ਮਿਰੋ ਯਾਰੋ!

ਮਿਰੇ ਪਿੱਛੋਂ

ਤੁਸੀਂ ਕਿਸ਼ਤੀ ਵੀ ਬਣਨਾ ਹੈ

ਤੁਸੀਂ ਚਰਖ਼ਾ ਵੀ ਬਣਨਾ ਹੈ

ਤੁਸੀਂ ਰੰਗੀਲ-ਪੀੜ੍ਹਾ ਵੀ

ਤੇ ਪੰਘੂੜਾ ਵੀ ਬਣਨਾ ਹੈ

ਮਗਰ ਕੁਰਸੀ ਨਹੀਂ ਬਣਨਾ..।

...........

ਮਿਰੇ ਯਾਰੋ!

ਮਿਰੇ ਪਿੱਛੋਂ

ਤੁਸੀਂ ਹਰ ਹਾਲ

ਡਿਗਦੀ ਛੱਤ ਹੀ ਥੰਮ੍ਹੀ ਤਾਂ ਬਣਨਾ ਹੈ

ਕਿਸੇ ਮੁਹਤਾਜ ਦੀ ਲਾਠੀ ਵੀ ਬਣਨਾ ਹੈ

ਮਗਰ ਤਲਵਾਰ ਦਾ ਦਸਤਾ ਨਹੀਂ ਬਣਨਾ...।

-----

ਮਿਰੇ ਯਾਰੋ!

ਮਿਰੇ ਪਿੱਛੋਂ

ਕਿਸੇ ਵੀ ਭੀਲ ਦਾ ਨਾਵਕ ਤਾਂ ਬਣ ਜਾਣਾ

ਦਰੋਣਾਚਾਰੀਆ ਦੀ ਢਾਲ ਨਾ ਬਣਨਾ।

ਕਿਸੇ ਪੂਰਨ ਦੀਆਂ ਮੁੰਦਰਾਂ ਤਾਂ ਬਣ ਜਾਣਾ

ਕਿਸੇ ਰਾਮ ਦੇ ਪਊਏ ਨਹੀਂ ਬਣਨਾ

ਕਿਸੇ ਚਰਵਾਲ ਦੀ ਵੰਝਲੀ ਤਾਂ ਬਣ ਜਾਣਾ

ਤਿਲਕ ਵੇਲ਼ੇ-

ਕਿਸੇ ਦੇ ਰਾਜ ਘਰ ਵਿਚ ਪਰ

ਸ਼ਹਾਦਤ ਦੀ ਕਦੇ ਉਂਗਲ਼ੀ ਨਹੀਂ ਬਣਨਾ...।

..........

ਮਿਰੇ ਯਾਰੋ!

ਮਿਰੇ ਪਿੱਛੋਂ

ਤੁਸੀਂ ਛਾਵਾਂ ਦੇ ਰੂਪ ਅੰਦਰ

ਤੁਸੀਂ ਪੌਣਾਂ ਦੇ ਰੂਪ ਅੰਦਰ

ਤੁਸੀਂ ਫੁੱਲਾਂ, ਫ਼ਲਾਂ, ਮਹਿਕਾਂ ਦੇ ਰੂਪ ਅੰਦਰ

ਦੁਆਵਾਂ ਹੀ ਬਣੇ ਰਹਿਣਾ

ਕਦੇ ਤੂਫ਼ਾਨ ਨਾ ਬਣਨਾ...।

.............

ਮਿਰੇ ਯਾਰੋ!

ਮਿਰੇ ਪਿੱਛੋਂ

ਜਦੋਂ ਇਹ ਜ਼ਰਦ ਮੌਸਮ ਖ਼ਤਮ ਹੋ ਜਾਵੇ

ਜਦੋਂ ਹਰ ਸ਼ਾਖ਼ ਦਾ ਨੰਗੇਜ਼ ਲੁਕ ਜਾਵੇ

ਜੋ ਹਿਜਰਤ ਕਰ ਗਏ ਨੇ

ਉਹ ਪਰਿੰਦੇ ਪਰਤ ਕੇ ਆਵਣ

ਤੁਸੀਂ ਇਕ ਜਸ਼ਨ ਕਰਨਾ

ਓਸ ਮਿੱਟੀ ਦਾ

ਜੋ ਪੀਲ਼ੇ ਮੌਸਮਾਂ ਵਿਚ ਕ਼ਤਲ ਹੋ ਕੇ ਵੀ

ਜੜ੍ਹਾਂ ਅੰਦਰ ਸਦਾ ਮਹਿਫ਼ੂਜ਼ ਰਹਿੰਦੀ ਹੈ

ਨਾ ਮਰਦੀ ਹੈ

ਨਾ ਮਿਟਦੀ ਹੈ

ਸਿਰਫ਼ ਸ਼ਕਲਾਂ ਬਦਲਦੀ ਹੈ..!"

*******

ਡਾ. ਜਗਤਾਰ


0 comments:

slideshow.1

Right Click Lock by Hindi Blog Tips
Related Posts Plugin for WordPress, Blogger...

-ਸੰਤ ਰਾਮ ਉਦਾਸੀ

{ਸਾਂਦਲਬਾਰ , ਅਣਖਾਂ ਦੀ ਭੋਇੰ ,ਅਨ੍ਖੀਲੀਆਂ ਦੀ ਭੋਇੰ , ਅਣਖ ਨਾਲ ਜਿਓਣ ਵਾਲਿਆਂ ਦੀ ਭੋਇੰ ,ਦੁੱਲਾ ਭੱਟੀ ਏਸੇ ਜਰਖੇਜ਼ ਭੋਇੰ ਦੀ ਉਪਜ ਸੀ.. } ... {ਅਸੀ ਤੋੜੀਆਂ ਗੁਲਾਮੀ ਦੀਆਂ ਕੜੀਆਂ ਬੜੇ ਹੀ ਅਸੀ ਦੁੱਖੜੇ ਜਰੇ; ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਧਰੇ. -ਸੰਤ ਰਾਮ ਉਦਾਸੀ
Text selection Lock by Hindi Blog Tips
ਸਾਂਦਲਬਾਰ ਬ੍ਲਾਗ ਦੀ ਬੌਧਿਕ ਸੰਪਤੀ ਰਚਨਾਕਾਰ ਦੀ ਹੈ . ਕੋਈ ਭੱਦਰ ਪੁਰਖ ਏਸ ਦੀ ਚੋਰੀ ਕਰਨ ਦੀ ਕੋਸ਼ਿਸ਼ ਨਾ ਕਰੇ ...ਸਾਂਦਲ- ਬਾਰ ਪ੍ਰਬੰਧਕਮੇਟੀHTML code