ਕਿਸ ਤਰਾ ਜਲਾਉਦੇ ਹੋਣਗੇ
17:56 Posted In ਹਰਜੋਧ Edit This 0 Comments »ਕਿਸ ਤਰਾ ਜਲਾਉਦੇ ਹੋਣਗੇ ਉਹ ਆਪਨੇ ਘਰ ਵਿੱਚ ਦੀਪ
ਜੋ ਸ਼ੜਕਾਂ ਤੇ ਜਿੰਦਾ ਇਨਸਾਨ ਜਲਾਉਦੇ ਨੇ.....
ਕਦੇ ਉਹਨਾ ਦੀ ਰੂਹ ਨੂੰ ਸੇਕ ਨਹੀ ਲੱਗਿਆ
ਜੋ ਕਈ ਘਰਾਂ ਦੇ ਦੀਪ ਬੁਝਾਉਦੇ ਨੇ???
ਕਿਸ ਤਰ੍ਹਾ
ਗਲ ਵਿੱਚ ਟਾਇਰ ਪਾ ਕੇ ਜਲਾ ਦਿੱਤਾ ਕਿਸੇ ਦਾ ਪਿਤਾ
ਮਿੱਟੀ ਦਾ ਤੇਲ ਪਾ ਕੇ ਬਾਲ ਦਿੱਤਾ ਕਿਸੇ ਦਾ ਪਤੀ
ਤਲਵਾਰ ਨਾਲ ਚੀਰ ਦਿੱਤਾ ਕਿਸੇ ਦਾ ਭਰਾ ...
ਜਾ ਫ਼ਿਰ ਇਹ ਸਮਝ ਲਿਆ ਜਾਵੇ
ਮਰ ਚੁੱਕੀ ਏ ਉਹਨਾਂ ਦੀ ਰੂਹ
ਵੇਚ ਚੁੱਕੇ ਨੇ ਉਹ ਅਪਣਾ ਜ਼ਮੀਰ,,
ਜਾ ਫ਼ਿਰ ਸਮਝ ਲਿਆ ਜਾਵੇ
ਇਹੀ ਹੈ ਤਰੀਕਾ ਇਹਨਾ ਲੋਕਾ ਦਾ
ਦਿਵਾਲੀ ਮਨਾਉਣ ਦਾ............ ਹਰਜੋਧ
ਜੋ ਸ਼ੜਕਾਂ ਤੇ ਜਿੰਦਾ ਇਨਸਾਨ ਜਲਾਉਦੇ ਨੇ.....
ਕਦੇ ਉਹਨਾ ਦੀ ਰੂਹ ਨੂੰ ਸੇਕ ਨਹੀ ਲੱਗਿਆ
ਜੋ ਕਈ ਘਰਾਂ ਦੇ ਦੀਪ ਬੁਝਾਉਦੇ ਨੇ???
ਕਿਸ ਤਰ੍ਹਾ
ਗਲ ਵਿੱਚ ਟਾਇਰ ਪਾ ਕੇ ਜਲਾ ਦਿੱਤਾ ਕਿਸੇ ਦਾ ਪਿਤਾ
ਮਿੱਟੀ ਦਾ ਤੇਲ ਪਾ ਕੇ ਬਾਲ ਦਿੱਤਾ ਕਿਸੇ ਦਾ ਪਤੀ
ਤਲਵਾਰ ਨਾਲ ਚੀਰ ਦਿੱਤਾ ਕਿਸੇ ਦਾ ਭਰਾ ...
ਜਾ ਫ਼ਿਰ ਇਹ ਸਮਝ ਲਿਆ ਜਾਵੇ
ਮਰ ਚੁੱਕੀ ਏ ਉਹਨਾਂ ਦੀ ਰੂਹ
ਵੇਚ ਚੁੱਕੇ ਨੇ ਉਹ ਅਪਣਾ ਜ਼ਮੀਰ,,
ਜਾ ਫ਼ਿਰ ਸਮਝ ਲਿਆ ਜਾਵੇ
ਇਹੀ ਹੈ ਤਰੀਕਾ ਇਹਨਾ ਲੋਕਾ ਦਾ
ਦਿਵਾਲੀ ਮਨਾਉਣ ਦਾ............ ਹਰਜੋਧ

0 comments:
Post a Comment