ਹਯਾਤੀ(ਦੀਪ੍ਜੀਰਵੀ ੯੮੧੫੫੨੪੬੦੦ )
19:40 Posted In ਦੀਪ ਜ਼ੀਰਵੀ Edit This 0 Comments »ਹਯਾਤੀ(ਦੀਪ੍ਜੀਰਵੀ ੯੮੧੫੫੨੪੬੦੦ )
ਹਯਾਤੀ ਨੀ ਹਯਾਤੀ,ਤੇਰਾ ਸਿਰਨਾਂਵਾਂ ਦੱਸ ਕੀ
ਰਹੇਂ ਸੇਠਾਂ ਦੇ ਖੀਸੇ,ਕਿਜਾਂ ਕੁੱਲੀਆਂ ਚ ਵੱਸਦੀ??
ਨਲ਼ੀ ਵਗਦੀ ਤੇ ਪਾਟੇ ਗਲਾਂ ਵਿੱਚ ਪਾਏ ਲੀੜੇ,
ਸਿਰੋਂ ਪੈਰੋਂ ਜੋ ਨੰਗਾ,ਤੂੰ ਉਸਤੇ ਕਿਓਂ ਹੈਂ ਹੱਸਦੀ.
ਮਰੀ ਅਸਮਤ ਲੰਗਾਰਾਂ,ਸਿਰਾਂ ਤੇ ਕੋਈ ਛਾਂ ਨਾ,
ਤੂੰ ਬਣ ਚਾਨਣ ਦੀ ਲੋਈ, ਹਰਿੱਕ ਸਿਰ ਕਿਓਂ ਨਾ ਕੱਜਦੀ.
ਦਿਸਣ ਰਹਿਜ਼ਨ ਹੀ ਸਾਰੇ,ਮਿਲੇ ਰਹਿਬਰ ਨਾ ਕੋਈ,
ਮਿਰੇ ਭਾਰਤ ਵਤਨ ਦੀ,ਨਾ ਕਿਓਂ ਤਕਦੀਰ ਦੱਸਦੀ??
ਠਰੀ ਜਾਂਵੇਂ ਤੂੰ ਕਾਹਨੂੰ, ਡਰੀ ਜਾਂਵੇਂ ਤੂੰ ਕਾਹਨੂੰ??
ਜਗਾ ਕੇ ਆਸਾਂ ਵਾਲਾ ਤੂੰ ਕਿਓਂ ਨਾ ਦੀਪ ਰੱਖਦੀ
--
deepzirvi9815524600
http://deepkavyanjli.blogspot.com
http://dztk.blogspot.com
0 comments:
Post a Comment