ਪਰਵਾਸ
21:16 Posted In ਦੀਪ ਜ਼ੀਰਵੀ Edit This 0 Comments »ਮਹਿੰਦੀ,ਵੰਗਾ,ਝਾਂਜਰ
ਤੇ ਨੱਥ ਪਾ ਕੇ;
ਆਪਣੇ ਘਰ ਜਾਣ ਦੀ
ਤਾਂਘ ਰੱਖਣ ਵਾਲੇ
ਸਭ ਸੁਫਨੇ ਇੱਕ ਦਿਨ
ਪਰਵਾਸੀ ਹੋ ਜਾਂਦੇ.
ਉਹ ਸੁਫਨੇ
ਉਮਰਾਂ ਦੀ ਪਰਵਾਸ ਕਰੇਂਦੇ
ਰਿੜਦੇ,ਟੁਰਦੇ
ਫਿਰ ਡਿੱਗ ਪੈਂਦੇ.
ਉਹ ਸੁਫਨੇ
ਕੁੱਖੋਂ ਕਬਰਾਂ ਤੀਕ
ਤੁਰੇਂਦੇ.
ਥੱਕ ਕੇ ਮੂਲ ਨਾ ਬਹਿੰਦੇ.
ਆਪਣੇ ਹਿੱਸੇ ਦਾ ਚੋਗਾ
ਜਿਥੋਂ ਲੱਭਦਾ
ਆਣ ਚੁਗੇਂਦੇ.
ਉਹ ਪਰਵਾਸੀ ਸੁਫਨੇ
ਹਰ ਸੱਜਰੇ ਨੈਣਾਂ ਵਿੱਚ
ਸ਼ਿੰਗਾਰ ਰਚੇਂਦੇ.
ਨਾਰੀ ਜੂਨ ਦੇ ਪਰਵਾਸੇ ਸੁਫਨੇ
ਉੱਜੜੀ ਅੱਖ ਚੋਂ
ਨਦੀਆਂ ਨਿੱਤ ਨਿੱਤ
ਪਏ ਰੁੜੇਂਦੇ...
ਦੀਪ ਜ਼ੀਰਵੀ
deepzirvi@yahoo.co.in

0 comments:
Post a Comment