ਫਿਰ.. ਕਹਿਣਾ .....ਬੋਲਦੈ...

ਈ-ਮੇਲ ਪਤਾ saandalbaar@gmail.com ਰਚਨਾਵਾ ਯੂਨਿਕੋਡ ਵਿੱਚ ਹੀ ਸਵੀਕਾਰ ਹੋਣ ਗੀਆਂ ਬਲੋਗ ਸਾਂਦਲਬਾਰ ਵਿਚ ਪੋਸਟਿੰਗ ਲਈ ਰਚਨਾਵਾਂ ਭੇਜਣ ਦਾ ਧਨਵਾਦ -admin ਸਾਂਦਲਬਾਰ ਸਾਂਦਲ ਬਾਰ ਵਿੱਚ ਛਪੀਆਂ ਰਚਨਾਵਾਂ ਦਾ ਕਾਪੀ ਰਾਈਟ ਲੇਖਕ ਦੇ ਰਾਖਵੇਂ ਹਨ .ਲੇਖਕ ਦੀ ਲਿਖਤ ਰਜ਼ਾਮੰਦੀ ਬਿਨਾ ਕੋਈ ਵੀ ਰਚਨਾ ਦਾ ਉਪਯੋਗ ਨਾ ਕੀਤਾ ਜਾਵੇ ਜੀ .ਅਜਿਹਾ ਕਰਨ ਵਾਲੇ ਖਿਲਾਫ਼ ਕਾਨੂਨੀ ਚਾਰਜੋਈ ਕੀਤੀ ਜਾ ਸਕਦੀ ਹੈ . ਸਾਂਦਲਬਾਰ ਵਿੱਚ ਛਪੇ ਲੇਖਕ ਆਪਣੀਆ ਲਿਖਤਾਂ ਬਾਬਤ ਜਵਾਬ ਦੇ ਹਨ . ਅਦਾਰਾ ਸਾਂਦਲਬਾਰ ਇਸ ਸਬੰਧੀ ਕਿਸੇ ਤਰਾਂ ਦੀ ਕੋਈ ਜਿੰਮੇ ਵਾਰੀ ਨਹੀ ਲਏ ਗਾ .-admin**********ਫਰਕ ਤਾਂ ਉੰਨੀ ਇੱਕੀ ਦਾ ਹੈ ,T E A C H E R ਦਾ ਤੇ CHEATER ਦਾ ਇੱਕ ਵੀ ਵਰਨ ਦੀ ਵਾਧ ਘਾਟ ਨਹੀਂ .ਸਿਰਫ਼ ਭੌਤਿਕ ਲੋੜਾਂ ਦੀ ਹਨੇਰੀ ਨੇ ਇਹਨਾ ਵਰਨਾ ਦੀ ਤਰਤੀਬ ਦੀਆਂ ਚੂਲਾਂ ਹਿਲਾ ਦਿੱਤੀਆਂ ਨੇ ਸਿਖਿਆ ਨੂੰ ਸਿਖਿਆ ਲਈ ਵਰਤਣਾ ਸ਼ਾਇਦ ਕੋਈ ਸਿਖਿਆ ਕਿ ਨਹੀਂ ਪਰ ਸਿਖਿਆ ਨੂੰ ਵਪਾਰ ਕਰ ਕੇ ਧਨੀ ਵਾਪਰਦੇ ਅਨੇਕਾਂ ਲਭ ਪੈਣ ਗੇ .. ਜੁਗਾੜ ਤੰਤਰ ਅੱਜ ਲੋਕਤੰਤਰ ਦੇ ਜਿਸਮ ਵਿੱਚ ਵੜ ਬੈਠਾ ਹੈ . ਕੋਈ ਮਾਂਦਰੀ ਇਸ ਜੁਗਾੜ ਤੰਤਰ ਰੂਪੀ ਭੂਤਨੇ ਨੂੰ ਲੋਕ ਤੰਤਰ ਦੀ ਦੇਹੀ ਵਿੱਚੋ ਕਢਣ ਦਾ ਹੰਬਲਾ ਮਾਰੂ ਗਾ ਕਿ ਨਹੀਂ ਪਤਾ ਨਹੀ..ਜੇ ਕੋਈ ਹੰਬਲਾ ਮਾਰੂ ਵੀ ਤਾਂ ਇਹ ਭੂਤਨਾ ਨਿਕਲੂ ਵੀ ਕਿ ਨਹੀਂ ਪਤਾ ਨਹੀਂ ... ਇਸ ਜੁਗਾੜ ਤੰਤਰ ਕਰ ਕੇ ਤੇਰਾ ਵਿਕਦਾ ਜੈ ਕੁਰੇ ਪਾਣੀ ਲੋਕਾਂ ਦਾ ਨਾ ਦੁਧ ਵਿਕਦਾ ਵਾਲੀ ਅਖੌਤ ਅਖਰ -ਅਖਰ ਸਚ ਹੁੰਦੀ ਰਹਿੰਦੀ ਹੈ. ਜੁਗਾੜੀਏ ਕਹੋ ਅਪਰੋਚੀਏ ਕਹੋ ਫੋਟੋਚੀਏ ਕਹੋ ਸਾਰੇ ਮਸੇਰ ਭਰਾ ਇਸ ਜੁਗਾੜ ਤੰਤਰ ਦੇ ਹਮਾਮ ਵਿਚ ਕਪੜਿਆਂ ਦੇ ਭਾਰ ਤੋਂ ਮੁਕਤ ਲਭ ਦੇ ਹਨ. ਕੋਈ ਜਮਾਨਾ ਸੀ ਕਹਿੰਦੇ ਸੀ ਕਿ ਅਧਿਆਪਕ ਇੱਕ ਮੋਮਬੱਤੀ ਵਾਂਗ ਆਪ ਬਲ ਕੇ ਹੋਰਨਾ ਨੂੰ ਰੌਸ਼ਨੀ ਦੇਂਦਾ ਹੈ. ਅੱਜ ਅਧਿਆਪਕਾ ਦੀਆਂ ਦਰਜਨਾਂ ਵੰਨਗੀਆਂ ਲਭ ਪੈਂਦੀਆਂ ਨੇ .ਇਹਨਾ ਵਿੱਚੋਂ ਮੋਮਬੱਤੀ ਵਾਂਗ ਆਪਾ ਬਾਲ ਕੇ ਰੌਸ਼ਨੀ ਖਿਲਾਰਣ ਵਾਲੇ ਉਂਗਲਾਂ ਤੇ ਗਿਨੇ ਜਾ ਸਕਣ ਯੋਗ ਨਾਂ ਨੀਹਾਂ ਦੀ ਸਿੱਲ ਤੇ ਹਨੇਰੇ ਨੂੰ ਹੰਡਾਵਣ ਲਈ ਮਜਬੂਰ ਨੇ ਜਦੋ ਕਿ ਜੁਗਾੜ ਤੰਤਰ ਦੇ ਇੰਦਰਜਾਲ ਦੇ ਜਾਦੂਗਰ ਨਿਜੀ ਟਿਊਸ਼ਨ ਕੇਂਦਰਾਂ ਤੇ PRIME TIME TV ਦੇ TIME SLOT ਨਾਲੋਂ ਵਧ ਮਹਿੰਗੇ ਮੁੱਲ ਪਵਾਉਂਦੇ ਨੇ ... ਵੇਖਦੇ ਸਾਰੇ ਨੇ ਐਪਰ ਬੋਲਦਾ ਕੋਈ ਨਹੀਂ ... -ਹੁਣ ਜੇ ਕੋਈ ਵੀ ਨਹੀਂ ਬੋਲਦਾ ਤਾਂ ਮੈ ਕਿਓਂ ਬੋਲਾਂ !!?? ਜੇ ਮੈਂ ਬੋਲਿਆ ਫਿਰ.. ਕਹਿਣਾ ਬੋਲਦੈ ਦੀਪ੍ਜ਼ੀਰਵੀ

HTML code

10:44 Edit This 0 Comments »
ਪੈਂਠ ਸਾਲ ਦਾ ਅਰਸਾ ਹੁੰਦਾ  ਮੁਲਕਾਂ ਦੇ ਜੀਵਨ ਵਿੱਚ ਥੋਹੜਾ ;
ਇਸ ਅਰਸੇ ਵਿੱਚ ਹੋਇਆ ਲਭਦਾ ਹੈ ਭਾਰਤ ਤਾਂ ਖੋਖ੍ਲ -ਬੋੜਾ

ਕੀ ਖਾਊ ਗਾ ? ਪਲੂ ਗਾ ਕਿੱਦਾਂ ? ਇਹੀ ਸੋਚ ਸਤਾਈ ਜਾਵੇ ;
ਮੁਲਕਾ ! ਭੁੱਲ ਕੇ ਵੀ ਘਾਹ ਦੇ ਸੰਗ ਪਾ ਬੈਠਾ ਯਾਰੀ ਜੇ ਘੋੜਾ .

ਮੇਰੀ ਨਗਰ ਜਦ ਨਗਰ ਨਹੀਂ ਸੀ ਪਿੰਡ ਸੀ ਪਿੰਡ ਜੀਂਦੇ ਥੀੰਦੇ ਸੀ,
ਖਾ ਲੈਂਦੇ ਸੀ ਪਾ ਲੈਂਦੇ ਸੀ ,ਮੋਟਾ -ਠੁੱਲਾ ਬਹੁਤਾ -ਥੋੜਾ .

ਬਿੱਲਾਂ ਦੇ ਖੂਹ ਭਰਦੇ ਨਹੀਓਂ ,ਬਿੱਲ  ਬੇਤਾਲੇ ਨੱਚੀ ਜਾਂਦੇ .
ਮੋਬਾਇਲ ,ਪਾਣੀ ਬਿਜਲੀ ਦਾ ਬਿੱਲ ਭਰੀ ਜਾਂਦੇ ਕੀ ਥੋਹੜਾ ?!
 

ਭੰਬਲ-ਭੂਸੇ ਪਾਈ ਰਖਣਾ ,ਪਾਣੀ ਵਿੱਚ ਮਧਾਣੀ ਪਾਉਣੀ  
ਮੁਲਕ ਓਹ ਪੂਰਾ ਖਾ ਜਾਵਣ ਗੇ ,ਇਹਨਾਂ ਨੂੰ ਟੁੱਕਰ ਪਾ ਥੋਹੜਾ .

 ;
ਆਪਣੀ 'ਨੀਤੀ' ,'ਘਾੜੇ' ਓਹਦੇ  ਨੀਤੀ-ਘਾੜਤ ਕੀ ਹੋਵੇ ਗੀ ?!
ਤਨ ਪੱਤਨ ਨਾ ਲੱਗਣ ਦੇਣਾ ,ਰਾਹ ਵਿਚ ਅਟਕਾਉਣਾ ਹੈ ਰੋੜਾ .

ਦੀਪ ਜ਼ੀਰਵੀ 

slideshow.1

Right Click Lock by Hindi Blog Tips
Related Posts Plugin for WordPress, Blogger...

-ਸੰਤ ਰਾਮ ਉਦਾਸੀ

{ਸਾਂਦਲਬਾਰ , ਅਣਖਾਂ ਦੀ ਭੋਇੰ ,ਅਨ੍ਖੀਲੀਆਂ ਦੀ ਭੋਇੰ , ਅਣਖ ਨਾਲ ਜਿਓਣ ਵਾਲਿਆਂ ਦੀ ਭੋਇੰ ,ਦੁੱਲਾ ਭੱਟੀ ਏਸੇ ਜਰਖੇਜ਼ ਭੋਇੰ ਦੀ ਉਪਜ ਸੀ.. } ... {ਅਸੀ ਤੋੜੀਆਂ ਗੁਲਾਮੀ ਦੀਆਂ ਕੜੀਆਂ ਬੜੇ ਹੀ ਅਸੀ ਦੁੱਖੜੇ ਜਰੇ; ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਧਰੇ. -ਸੰਤ ਰਾਮ ਉਦਾਸੀ
Text selection Lock by Hindi Blog Tips
ਸਾਂਦਲਬਾਰ ਬ੍ਲਾਗ ਦੀ ਬੌਧਿਕ ਸੰਪਤੀ ਰਚਨਾਕਾਰ ਦੀ ਹੈ . ਕੋਈ ਭੱਦਰ ਪੁਰਖ ਏਸ ਦੀ ਚੋਰੀ ਕਰਨ ਦੀ ਕੋਸ਼ਿਸ਼ ਨਾ ਕਰੇ ...ਸਾਂਦਲ- ਬਾਰ ਪ੍ਰਬੰਧਕਮੇਟੀHTML code